ਨਵੀਂ ਦਿੱਲੀ, 6 ਨਵੰਬਰ
ਜੇਐੱਨਯੂ ਦੇ ਵਿਦਿਆਰਥੀ ਆਗੂ ਊਮਰ ਖਾਲਿਦ ਖ਼ਿਲਾਫ਼ ਕੇਜਰੀਵਾਲ ਸਰਕਾਰ ਨੇ ਪੁਲੀਸ ਨੂੰ ਦਿੱਲੀ ਦੰਗਿਆਂ ਦੇ ਮਾਮਲੇ ’ਚ ਕੇਸ ਚਲਾਊਣ ਦੀ ਇਜਾਜ਼ਤ ਦੇ ਦਿੱਤੀ ਹੈ। ਖਾਲਿਦ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਧਰ ਦਿੱਲੀ ਹਾਈ ਕੋਰਟ ਨੇ ਈਸਟ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ‘ਆਪ’ ਤੋਂ ਮੁਅੱਤਲ ਆਗੂ ਤਾਹਿਰ ਹੁਸੈਨ ਨੂੰ ਅਯੋਗ ਠਹਿਰਾਊਣ ਦੇ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਹੈ।
-ਪੀਟੀਆਈ