ਪੱਤਰ ਪ੍ਰੇਰਕ
ਬਠਿੰਡਾ, 16 ਮਾਰਚ
ਰਾਸ਼ਟਰੀ ਸਿੱਖਿਆ ਨੀਤੀ-2020 ਦੇ ਪੰਜਾਬੀ ਐਡੀਸ਼ਨ ਨੂੰ ਪ੍ਰਕਾਸ਼ਤ ਕਰਨ ਤੋਂ ਬਾਅਦ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਵਿੱਦਿਆ ਭਾਰਤੀ ਦੇ ਸਹਿਯੋਗ ਨਾਲ ਐੱਨਈਪੀ -2020 ਦੇ ਤੇਲਗੂ ਸੰਸਕਰਨ ਲਾਂਚ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ। ਭਾਰਤ ਦੇ ਉਪਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਐੱਨਈਪੀ-2020 ਦੇ ਪੰਜਾਬੀ ਅਤੇ ਤੇਲਗੂ ਸੰਸਕਰਣ ਦੁਆਰਾ ਐੱਨਈਪੀ- 2020 ਦੇ ਦਸਤਾਵੇਜ਼ ਨੂੰ ਵਿਸ਼ਵ ਭਰ ਵਿੱਚ ਪੰਜਾਬੀ ਅਤੇ ਤੇਲਗੂ ਬੋਲਣ ਵਾਲੇ ਭਾਈਚਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਕੀਤੇ ਯਤਨਾਂ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸ਼ਲਾਘਾ ਕੀਤੀ। ਉਦਘਾਟਨੀ ਸਮਾਗਮ ਦੌਰਾਨ ਪ੍ਰੋ. ਅਪਾ ਰਾਓ ਪੋਡਿਲੇ (ਵੀਸੀ, ਯੂਨੀਵਰਸਿਟੀ ਹੈਦਰਾਬਾਦ), ਪ੍ਰੋ. ਟੀ.ਵੀ. ਕੱਟੀਮਣੀ (ਵੀਸੀ, ਆਂਧਰਾ ਪ੍ਰਦੇਸ਼ ਸੈਂਟਰਲ ਟ੍ਰਾਈਬਲ ਯੂਨੀਵਰਸਿਟੀ) ਅਤੇ ਕੇ ਐੱਨ ਰਘੁਨਾਥਨ (ਵਿੱਦਿਆ ਭਾਰਤੀ ਉੱਚ ਸ਼ਿਕਸ਼ਨ ਸੰਸਥਾਨ) ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਵੀਸੀ ਨੇ ਤੇਲੰਗਾਨਾ ਨਾਲ ਸਬੰਧਤ ਵਿਦਿਆਰਥੀ ਨੂੰ ਪਹਿਲੀ ਕਿਤਾਬ ਸੌਂਪ ਕੇ ਐੱਨਈਪੀ- 2020 ਦੇ ਤੇਲਗੂ ਸੰਸਕਰਨ ਨੂੰ ਲਾਂਚ ਕੀਤਾ।