ਕਾਠਮੰਡੂ, 14 ਮਈ
ਸ੍ਰੀ ਕੇਪੀ ਸ਼ਰਮਾ ਓਲੀ ਅੱਜ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਅਹੁਦੇ ਦੀ ਸਹੁੰ ਚੁਕਾਈ। ਵਿਰੋਧੀ ਪਾਰਟੀਆਂ ਨਵੀਂ ਸਰਕਾਰ ਬਣਾਉਣ ਲਈ ਸੰਸਦ ਵਿਚ ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀਆਂ ਸਨ ਤੇ ਸ੍ਰੀ ਓਲੀ ਨੂੰ ਬੀਤੇ ਦਿਨ ਮੁੜ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਵੀਰਵਾਰ ਰਾਤ ਨੂੰ ਸੀਪੀਐੱਨ-ਯੂਐੱਮਐੱਲ ਦੇ ਚੇਅਰਮੈਨ 69 ਸਾਲਾ ਓਲੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਇਆ। ਸ੍ਰੀ ਓਲੀ ਨੂੰ 30 ਦਿਨ ਦੇ ਅੰਦਰ ਬਹੁਮਤ ਸਾਬਤ ਕਰਨਾ ਪਵੇਗਾ।