ਖੇਤਰੀ ਪ੍ਰਤੀਨਿਧ
ਪਟਿਆਲਾ, 11 ਮਈ
ਪਾਵਰਕੌਮ ਦੀ ਇਨਫੋਰਸਮੈਂਟ ਟੀਮ ਨੇ ਅੱਜ ਜਾਂਚ ਦੌਰਾਨ ਏਐੱਸਆਈ ਗੁਰਬਾਜ਼ ਸਿੰਘ ਚੀਮਾ ਦੇ ਘਰ ਸਿੱਧੀ ਕੁੰਡੀ ਲਾ ਕੇ ਜ਼ਮੀਨਦੋਜ਼ ਤਾਰ ਰਾਹੀਂ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਲਿਆਂਦਾ ਹੈ। ਇਸ ਸਬੰਧੀ ਬਿਜਲੀ ਐਕਟ ਤਹਿਤ ਗੁਰਬਾਜ਼ ਸਿੰਘ ਨੂੰ 55 ਹਜ਼ਾਰ ਰੁਪਏ ਜੁਰਮਾਨਾ ਲਾ ਕੇ ਬਿਜਲੀ ਚੋਰੀ ਲਈ ਵਰਤੀ ਗਈ ਤਾਰ ਕਬਜ਼ੇ ਵਿੱਚ ਲੈ ਲਈ ਗਈ ਹੈ। ਪਾਵਰਕੌਮ ਦੇ ਬੁਲਾਰੇ ਨੇ ਦੱਸਿਆ ਕਿ ਇਸ ਖ਼ਪਤਕਾਰ ਵਿਰੁੱਧ ‘ਬਿਜਲੀ ਐਕਟ 2003’ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਅਤੇ ਜੁਰਮਾਨੇ ਦੀ ਰਕਮ ਭਰਵਾਉਣ ਸਬੰਧੀ ਪਾਵਰਕੌਮ ਦੇ ‘ਐਂਟੀ ਪਾਵਰ ਥੈਫਟ’ ਥਾਣੇ ਨੂੰ ਪੱਤਰ ਲਿਖ ਦਿੱਤਾ ਗਿਆ ਹੈ।