ਸੁਭਾਸ਼ ਚੰਦਰ
ਸਮਾਣਾ, 31 ਦਸੰਬਰ
ਕਾਨਗੜ੍ਹ ਰੋਡ ’ਤੇ ਸਥਿਤ ਫਰਨੀਚਰ ਦੀ ਦੁਕਾਨ ਵਿੱਚੋਂ 1.70 ਲੱਖ ਰੁਪਏ ਤੇ ਸੋਨੇ ਦੀਆਂ ਦੋ ਅੰਗੂਠੀਆਂ ਚੋਰੀ ਹੋ ਗਈਆਂ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਦੁਕਾਨ ਮਾਲਕ ਰੂਪ ਕਮਲ ਨੇ ਦੱਸਿਆ ਕਿ ਉਹ ਕਿਸੇ ਦੇ ਕੰਮ ’ਤੇ ਜਾਣ ਕਰਕੇ ਸੋਨੇ ਦੀਆਂ ਦੋ ਅੰਗੂਠੀਆਂ ਅਤੇ ਮਿਲੇ ਫਰਨੀਚਰ ਦੇ ਨਵੇਂ ਆਰਡਰ ਦੀ ਰਕਮ ਬੀਤੀ ਰਾਤ ਦੁਕਾਨ ਵਿੱਚ ਹੀ ਛੱਡ ਗਿਆ ਸੀ। ਸਵੇਰੇ ਜਦੋਂ ਉਹ ਦੁਕਾਨ ’ਤੇ ਆਏ ਤਾਂ ਦੁਕਾਨ ਦੇ ਸ਼ਟਰ ਦਾ ਤਾਲਾ ਗਾਇਬ ਸੀ। ਜਦੋਂ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਦੁਕਾਨ ਅੰਦਰ ਸਾਮਾਨ ਖਿਲਰਿਆ ਪਿਆ ਸੀ। ਚੋਰ ਦੁਕਾਨ ਵਿੱਚ ਬਣੇ ਕੱਪ ਬੋਰਡ ਨੂੰ ਤੋੜ ਕੇ ਉਸ ਵਿਚ ਰੱਖੇ 1.70 ਲੱਖ ਰੁਪਏ ਅਤੇ ਦੋ ਸੋਨੇ ਦੀਆਂ ਅੰਗੂਠੀਆਂ ਚੋਰੀ ਕਰ ਕੇ ਲੈ ਗਏ।
ਦੁਕਾਨ ’ਚੋਂ ਮੋਬਾਈਲ ਫੋਨ ਤੇ ਨਕਦੀ ਚੋਰੀ
ਧੂਰੀ: ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰ ’ਚ ਅੱਜ ਦੁਪਹਿਰ ਦੁਕਾਨ ’ਚੋਂ ਮੋਬਾਈਲ ਫ਼ੋਨ ਅਤੇ ਨਕਦੀ ਚੋਰੀ ਹੋ ਗਈ। ਇਹ ਚੋਰੀ ਇੱਕ ਨਿਜੀ ਡਾਕਟਰ ਦੀ ਦੁਕਾਨ ’ਤੇ ਹੋਈ। ਡਾਕਟਰ ਨੇ ਚੋਰੀ ਦੀ ਘਟਨਾ ਸਬੰਧੀ ਸਥਾਨਕ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। -ਖੇਤਰੀ ਪ੍ਰਤੀਨਿਧ