ਸੰਯੁਕਤ ਰਾਸ਼ਟਰ, 19 ਅਗਸਤ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਆਧਾਰਿਤ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਅਤਿਵਾਦੀ ਗਰੋਹ ਬੇਖੌਫ਼ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਨੇ ਅਤਿਵਾਦ ਵਰਗੇ ਮੁੱਦੇ ’ਤੇ ਦੋਹਰਾ ਦ੍ਰਿਸ਼ਟੀਕੋਣ ਨਾ ਅਪਨਾਉਣ ਅਤੇ ਉਨ੍ਹਾਂ ਲੋਕਾਂ ਦੇ ‘ਦੋਹਰੇ ਮਾਪਦੰਡ’ ਨੂੰ ਉਜਾਗਰ ਕਰਨ ਦੀ ਹਿੰਮਤ ਜੁਟਾਉਣ ਦਾ ਸੱਦਾ ਦਿੱਤਾ ਜਿਹੜੇ ਅਤਿਵਾਦੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਹੱਕਾਨੀ ਨੈੱਟਵਰਕ ਦੀਆਂ ਵਧਦੀਆਂ ਗਤੀਵਿਧੀਆਂ ਚਿੰਤਾ ਦਾ ਵਿਸ਼ਾ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਤਿਵਾਦੀ ਗਰੋਹਾਂ ਨੂੰ ਕਦੇ ਵੀ ਪਨਾਹ ਨਾ ਦਿੱਤੀ ਜਾਵੇ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਵੀ ਅਤਿਵਾਦ ਦਾ ਵਿਰੋਧ ਕਰਨ ਵਾਲੇ ਦੇਸ਼ਾਂ ਪ੍ਰਤੀ ਅਸੰਤੁਸ਼ਟੀ ਵਾਲਾ ਦ੍ਰਿਸ਼ਟੀਕੋਣ ਨਹੀਂ ਅਪਨਾਉਣਾ ਚਾਹੀਦਾ। -ਪੀਟੀਆਈ