ਸ੍ਰੀਨਗਰ, 19 ਅਗਸਤ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ‘ਜੰਮੂ-ਕਸ਼ਮੀਰ ਆਪਣੀ ਪਾਰਟੀ’ (ਜੇਕੇਏਪੀ) ਦੇ ਆਗੂ ਗੁਲਾਮ ਹਸਨ ਲੋਨ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਪੁਲੀਸ ਮੁਤਾਬਕ ਅਤਿਵਾਦੀਆਂ ਨੇ ਜੇਕੇਏਪੀ ਆਗੂ ਨੂੰ ਉਸ ਦੇ ਜੱਦੀ ਪਿੰਡ ਦੇਵਸਰ ਵਿੱਚ ਗੋਲੀ ਮਾਰੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾ ਵੀ ਕੁਲਗਾਮ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ਭਾਜਪਾ ਆਗੂ ਜਾਵੇਦ ਅਹਿਮਦ ਡਾਰ ਦੀ ਹੱਤਿਆ ਕਰ ਦਿੱਤੀ ਸੀ। -ਪੀਟੀਆਈ