ਵਾਸ਼ਿੰਗਟਨ, 12 ਜੂਨ
ਅਮਰੀਕਾ ਦੇ ਕਈ ਹਿੱਸਿਆਂ ਵਿਚ ਹਜ਼ਾਰਾਂ ਲੋਕਾਂ ਨੇ ਬੰਦੂਕ ਸੱਭਿਆਚਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਬੰਦੂਕਾਂ ਨੂੰ ਕੰਟਰੋਲ ਕਰਨ ਲਈ ਨਵੇਂ ਕਾਨੂੰਨ ਬਣਾਉਣ ਦੀ ਮੰਗ ਕੀਤੀ। ਅਮਰੀਕਾ ਵਿੱਚ ਬੰਦੂਕ ਰੱਖਣ ਦੇ ਨਿਯਮਾਂ ਨੂੰ ਸਖ਼ਤ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲੈਂਦਿਆਂ ਅਮਰੀਕੀ ਸੂਬੇ ਕੋਲੰਬੀਆ ਦੀ ਮੇਅਰ ਮਯੂਰੀਅਲ ਬੋਸੇਰ ਨੇ ਕਿਹਾ, ‘ਬਹੁਤ ਹੋ ਗਿਆ। ਮੈਂ ਮੇਅਰ ਅਤੇ ਮਾਂ ਹੋਣ ਦੇ ਨਾਤੇ ਇਹ ਕਹਿ ਰਹੀ ਹਾਂ। ਮੈਂ ਉਨ੍ਹਾਂ ਲੱਖਾਂ ਅਮਰੀਕੀ ਨਾਗਰਿਕਾਂ ਦੀ ਤਰਫੋਂ ਬੋਲ ਰਹੀ ਹਾਂ ਜੋ ਨਵੇਂ ਬੰਦੂਕ ਕਾਨੂੰਨਾਂ ਨੂੰ ਮਨਜ਼ੂਰੀ ਦੇਣ ਲਈ ਕਾਂਗਰਸ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕਰ ਰਹੇ ਹਨ। ਇਹ ਕਾਂਗਰਸ ਦਾ ਫਰਜ਼ ਹੈ ਕਿ ਉਹ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਬੰਦੂਕਾਂ ਨਾਲ ਹੋਣ ਵਾਲੀ ਹਿੰਸਾ ਤੋਂ ਬਚਾਏ।’