ਪਟਿਆਲਾ: ਅਦਾਰਾ ਤਾਸਮਨ ਵੱਲੋਂ ਪੰਜਾਬੀ ਸ਼ਾਇਰ ਪ੍ਰਕਾਸ਼ ਪ੍ਰਭਾਕਰ ਦੇ ਕਾਵਿ ਸੰਗ੍ਰਹਿ ‘ਅੰਬਰ ਦਾ ਕਾਫੀਆ’ ਰਿਲੀਜ਼ ਸਮਾਗਮ ਸਥਾਨਕ ਉੱਤਮ ਰੈਸਟੋਰੈਂਟ ਵਿੱਚ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ, ਨਾਵਲਕਾਰ ਡਾ. ਜਸਵਿੰਦਰ ਸਿੰਘ ਨੇ ਕੀਤੀ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਮੈਗਜ਼ੀਨ ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਸਨ। ਸਮਾਗਮ ਦੇ ਮੁੱਖ ਬੁਲਾਰੇ ਡਾ. ਹਰਪਾਲ ਸਿੰਘ ਪਨੂੰ ਨੇ ਕਿਹਾ ਕਿ ਜੇਕਰ ਕਵਿਤਾ ਲੰਬੇ ਸਮੇਂ ਤਕ ਯਾਦ ਰਹਿੰਦੀ ਹੈ, ਕੁਝ ਬਦਲਾਅ ਪੈਦਾ ਕਰਦੀ ਹੈ, ਉਹ ਕਵੀ ਦੀ ਪ੍ਰਾਪਤੀ ਹੈ। ਇਸ ਮੌਕੇ ਕਿਰਪਾਲ ਕਜ਼ਾਕ, ਜਗਤਾਰ ਸਿੰਘ, ਡਾ ਸੰਤੋਖ ਸਿੰਘ, ਦੀਪਕ ਧਲੇਵਾਂ, ਹਰਵਿੰਦਰ ਸਿੰਘ ਅਤੇ ਇਕਬਾਲ ਸੋਮੀਆ ਨੇ ਵੀ ਵਿਚਾਰ ਰੱਖੇ। ਇਸ ਮੌਕੇ ਤ੍ਰੈ ਮਾਸਿਕ ਮੈਗਜ਼ੀਨ ‘ਤਾਸਮਨ’ ਦਾ ਪੰਜਵਾਂ ਅੰਕ ਰਿਲੀਜ਼ ਕੀਤਾ ਗਿਆ। -ਖੇਤਰੀ ਪ੍ਰਤੀਨਿਧ