ਨਵੀਂ ਦਿੱਲੀ, 30 ਅਗਸਤ
ਸੁਪਰੀਮ ਕੋਰਟ ਨੇ ਬੌਲੀਵੁੱਡ ਦੀ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਧੋਖਾਧੜੀ ਤੇ ਵਿਸ਼ਵਾਸਘਾਤ ਦੇ ਮਾਮਲੇ ਵਿੱਚ ਫ਼ੌਜਦਾਰੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਝਾਰਖੰਡ ਦੀ ਇਕ ਅਦਾਲਤ ਨੇ ਅਮੀਸ਼ਾ ਪਟੇਲ ਨੂੰ ਸੰਮਨ ਜਾਰੀ ਕੀਤੇ ਸਨ। ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਪੀ.ਐੱਸ. ਨਰਸਿਮਹਾ ਦੇ ਇਕ ਬੈਂਚ ਨੇ ਅਦਾਕਾਰਾ ਵੱਲੋਂ ਦਾਇਰ ਪਟੀਸ਼ਨ ’ਤੇ ਝਾਰਖੰਡ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਹਾਲਾਂਕਿ ਕਿਹਾ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਅਧੀਨ ਸਜ਼ਾਯੋਗ ਅਪਰਾਧਾਂ ਲਈ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਬੈਂਚ ਨੇ ਕਿਹਾ, ‘‘ਆਈਪੀਸੀ ਦੀ ਧਾਰਾ 406 ਤੇ 420 ਤਹਿਤ ਆਉਣ ਵਾਲੇ ਸਜ਼ਾਯੋਗ ਅਪਰਾਧ ਲਈ ਨੋਟਿਸ ਜਾਰੀ ਕੀਤਾ ਜਾਵੇ। -ਪੀਟੀਆਈ