ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੇ ਬ੍ਰਿਟਿਸ਼ ਕੋਲੰਬੀਆ ਵੱਲੋਂ ਮਿਲੀ ਇਕ ਮੇਲ ਦੇ ਆਧਾਰ ’ਤੇ ਪੜਤਾਲ ਕਰਦਿਆਂ ਨਿਰਮਲ ਕੁਮਾਰ ਸ਼ਰਮਾ ਵਾਸੀ ਨਿਊ ਵਿਵੇਕ ਨਗਰ ਸਿਵਲ ਲਾਈਨ ਦਾ ਲੁਧਿਆਣਾ ਦਫ਼ਤਰ ਵੱਲੋਂ ਜਾਰੀ ਦੱਸਿਆ ਗਿਆ ਡਰਾਈਵਿੰਗ ਲਾਈਸੈਂਸ ਜਾਅਲੀ ਪਤਾ ਲੱਗਣ ’ਤੇ ਕੇਸ ਦਰਜ ਕੀਤਾ ਹੈ। ਇਹ ਪਰਚਾ ਜੁਆਇੰਟ ਕਮਿਸ਼ਨਰ ਪੁਲੀਸ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ