ਨਵੀਂ ਦਿੱਲੀ, 12 ਅਗਸਤ
ਕੇਂਦਰੀ ਜਾਂਚ ਏਜੰਸੀ (ਐੱਨਆਈਏ) ਨੇ ਉਦੈਪੁਰ ਵਿੱਚ ਦਰਜੀ ਕਨ੍ਹੱਈਆ ਲਾਲ ਦੇ ਕਤਲ ਕੇਸ ਵਿੱਚ ਨੌਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਸਥਾਨ ਦੇ ਜ਼ਿਲ੍ਹਾ ਪ੍ਰਤਾਪਗੜ੍ਹ ਦੇ ਵਸਨੀਕ ਮੁਸਲਿਮ ਖਾਨ ਉਰਫ਼ ਮੁਸਲਿਮ ਰਜ਼ਾ (41) ਨੂੰ ਕਤਲ ਦੀ ਸਾਜ਼ਿਸ਼ ਵਿੱਚ ਸਰਗਰਮ ਭੂੁਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਪਹਿਲਾਂ ਰਾਜਸਥਾਨ ਦੇ ਜ਼ਿਲ੍ਹਾ ਉਦੈਪੁਰ ਅਧੀਨ ਧਾਨਮੰਡੀ ਥਾਣੇ ਵਿੱਚ 29 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਮਾਮਲੇ ਦੀ ਜਾਂਚ ਐੱਨਆਈਏ ਨੇ ਆਪਣੇ ਕੋਲ ਲਈ ਸੀ ਅਤੇ ਦੁਬਾਰਾ ਕੇਸ ਦਰਜ ਕੀਤਾ ਸੀ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਨ੍ਹੱਈਆ ਲਾਲ ਦਾ ਕਤਲ ਪੈਗੰਬਰ ਮੁਹੰਮਦ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਭਾਜਪਾ ਤਰਜਮਾਨ (ਹੁਣ ਮੁਅੱਤਲ) ਨੁਪੂਰ ਸ਼ਰਮਾ ਦਾ ਕਥਿਤ ਸਮਰਥਨ ਕਰਨ ਕਰਕੇ ਕੀਤਾ ਗਿਆ ਸੀ। -ਆਈਏਐੱਨਐੱਸ