ਸੁਭਾਸ਼ ਚੰਦਰ
ਸਮਾਣਾ, 16 ਮਾਰਚ
ਸਮਾਣਾ ਇਲਾਕੇ ਦੇ ਤਿੰਨ ਦਰਜਨ ਪਿੰਡਾਂ ਦੇ ਨੁਮਾਇੰਦਿਆਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਬੇ-ਮੌਸਮੀ ਤਬਦੀਲੀਆਂ ਨੂੰ ਰੋਕਣ ਅਤੇ ਪੰਜਾਬੀ ਜ਼ੁਬਾਨ ਦੇ ਪ੍ਰਸਾਰ ਲਈ ਇਮਾਨਦਾਰੀ ਨਾਲ ਫੌਰੀ ਤੌਰ ’ਤੇ ਸਾਰਥਕ ਕਦਮ ਚੁੱਕਣ ਦੀ ਸਖ਼ਤ ਲੋੜ ਹੈ। ਖੇਤੀਬਾੜੀ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਡਾ. ਇੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਜੇ ਬੇ-ਮੌਸਮੀ ਤਬਦੀਲੀਆਂ ਨੂੰ ਰੋਕਿਆ ਨਾ ਗਿਆ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਉਨ੍ਹਾਂ ਪੰਜਾਬ ’ਤੇ ਪੰਜਾਬੀ ਮਾਂ ਬੋਲੀ ਨੂੰ ਵਿਕਸਤ ਕਰਨ ਲਈ ਸਮਾਜਿਕ ਜੱਥੇਬਦੀਆਂ ਨੂੰ ਜ਼ੋਰਦਾਰ ਹੰਭਲਾ ਮਾਰਨ ਲਈ ਕਿਹਾ। ਇਸ ਮੁਹਿੰਮ ਨੂੰ ਗੁਆਂਢੀ ਸੂਬਿਆਂ ਵਿਚ ਚਲਾਉਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਤੀ ਅਵੇਸਲਾਪਣ ਆਉਂਦੀਆਂ ਪੀੜ੍ਹੀਆਂ ਲਈ ਦੁੱਖ ਪੈਦਾ ਕਰੇਗਾ। ਇਸ ਮੌਕੇ ਲਖਵਿੰਦਰ ਸਿੰਘ ਸੰਧੂ, ਸੁਰਿੰਦਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਘਿਉਰਾ, ਸੁਰਿੰਦਰ ਸਿੰਘ ਕਮਾਲਪੁਰ, ਸਾਧਾ ਸਿੰਘ ਅਚਰਾਲਾਂ, ਜਰਨੈਲ ਸਿੰਘ ਨੰਬਰਦਾਰ ਕਾਦਰਾਬਾਦ, ਜਗਤਾਰ ਸਿੰਘ ਫ਼ਤਹਿਮਾਜਰੀ, ਮੰਗਲ ਸਿੰਘ ਫ਼ਤਹਿਪੁਰ, ਨਾਜ਼ਮ ਸਿੰਘ ਚੁੱਪਕੀ, ਗੁਰਚਰਨ ਸਿੰਘ ਨਮਾਦਾਂ, ਰਾਮ ਸਿੰਘ ਕੁਲਾਰਾਂ, ਦਮਨਜੀਤ ਸਿੰਘ ਅਮਾਮਨਗਰ, ਕਮਲਜੀਤ ਸਿੰਘ ਕਮਾਸਪੁਰ, ਲਾਲਵਿੰਦਰ ਸਿੰਘ ਬਿਸ਼ਨਪੁਰ, ਗੁਰਦੇਵ ਸਿੰਘ ਚੌਂਹਠ ਅਤੇ ਗੁਰਮੁਖ ਸਿੰਘ ਜਮਾਲਪੁਰ ਨੇ ਵਿਚਾਰ ਪ੍ਰਗਟ ਕੀਤੇ।