ਪੱਤਰ ਪ੍ਰੇਰਕ
ਰੂਪਨਗਰ, 10 ਅਪਰੈਲ
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 10 ਓਵਰਲੋਡਡ ਵਾਹਨ ਜ਼ਬਤ ਕੀਤੇ ਗਏ ਤੇ ਉਲੰਘਣਕਾਰੀਆਂ ਦੇ ਚਲਾਨ ਕੱਟ ਕੇ 3 ਲੱਖ ਦੇ ਕਰੀਬ ਜੁਰਮਾਨਾ ਕੀਤਾ ਗਿਆ।
ਇਸ ਬਾਰੇ ਆਰਟੀਏ ਸੁਖਵਿੰਦਰ ਕੁਮਾਰ ਨੇ ਟਰਾਂਸਪੋਟਰਾਂ ਅਤੇ ਭਾਰੀ ਵਾਹਨਾਂ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਤੈਅ ਭਾਰ ਤੋਂ ਵੱਧ ਮਾਲ ਨਾ ਢੋਣ ਅਤੇ ਨਾ ਹੀ ਵਾਧੂ ਬਾਡੀ ਲਗਾ ਕੇ ਵਾਹਨਾਂ ਨੂੰ ਮੋਡੀਫਾਈ ਕਰਨ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਨਜਿੱਠਿਆ ਜਾਵੇਗਾ।