ਪੁਰੀ (ਉੜੀਸਾ), 28 ਜਨਵਰੀ
ਉੜੀਸਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੁਰੀ ਸ੍ਰੀ ਜਗਨਨਾਥ ਸ਼ਰਧਾਲੂਆਂ ਲਈ 1 ਫਰਵਰੀ ਤੋਂ ਮੁੜ ਖੋਲ੍ਹ ਦਿੱਤਾ ਜਾਵੇਗਾ। ਸਰਕਾਰ ਵੱਲੋਂਂ ਕਿਹਾ ਗਿਆ ਕਿ ਇਹ ਫ਼ੈਸਲਾ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਦੇ ਮੱਦੇਨਜ਼ਰ ਅਤੇ ਸੂਬੇ ਕਰੋਨਾਵਾਇਰਸ ਕਾਰਨ ਪੈਦਾ ਸਥਿਤੀ ਵਿੱਚ ਹੋਏ ਮਾਮੂਲੀ ਸੁਧਾਰ ਕਾਰਨ ਕੀਤਾ ਗਿਆ ਹੈ। ਸ੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸਜੇਟੀਏ) ਅਤੇ ਛੱਤੀਸਾ ਨਿਜੋਗ (ਮੰਦਰ ਸੇਵਾਦਾਰ ਕਮੇਟੀ) ਦੇ ਮੈਂਬਰਾਂ ਦੀ ਮੀਟਿੰਗ ਮਗਰੋਂ ਪੁਰੀ ਦੇ ਜ਼ਿਲ੍ਹਾ ਕੁਲੈਕਟਰ ਨੇ ਦੱਸਿਆ ਕਿ ਹਾਲਾਂਕਿ ਬਾਰ੍ਹਵੀਂ ਸਦੀ ਦਾ ਇਹ ਮੰਦਰ ਸੈਨੀਟਾਈਜ਼ ਕੀਤੇ ਜਾਣ ਲਈ ਐਤਵਾਰ ਵਾਲੇ ਦਿਨ ਬੰਦ ਰਿਹਾ ਕਰੇਗਾ। -ਪੀਟੀਆਈ