ਫ਼ਰੀਦਕੋਟ: ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਜ਼ ਸੁਸਾਇਟੀ ‘ਬੀੜ’ ਐਨਆਰਆਈ ਕਲੱਬ ਮੋਰਾਂਵਾਲੀ ਵੱਲੋਂ ਪਿੰਡ ਮੋਰਾਂਵਾਲੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਗਾਰਡਨ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ। ਲਾਇਬ੍ਰੇਰੀ ਦੇ ਉਦਘਾਟਨੀ ਸਮਾਗਮ ਦੌਰਾਨ ਪ੍ਰੋ. ਰਾਜੇਸ਼ ਮੋਹਨ, ਪਿੰਡ ਮੋਰਾਂਵਾਲੀ ਤੋਂ ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਦਵਿੰਦਰ ਸੈਫ਼ੀ, ਭਾਈ ਘਨ੍ਹੱਈਆ ਕੈਂਸਰ ਰੋਕੋ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਤੇ ਹੋਰਾਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਗਾਰਡਨ ਲਾਇਬ੍ਰੇਰੀ ਦਾ ਇਹ ਦੂਜਾ ਅਤੇ ਫ਼ਰੀਦਕੋਟ ਜ਼ਿਲ੍ਹੇ ਵਿਚ ਪਹਿਲਾ ਉਪਰਾਲਾ ਹੈ। ਲਾਇਬ੍ਰੇਰੀ ਲਈ ਸਾਹਿਤ ਪ੍ਰੇਮੀ ਸ਼ਿਵਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ, ਡਾ. ਨਿੱਤਨੇਮ ਸਿੰਘ ਤੇ ਪੰਮੀ ਸਿੱਧੂ ਆਦਿ ਵੱਲੋਂ ਸੈਂਕੜੇ ਕਿਤਾਬਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ। -ਨਿੱਜੀ ਪੱਤਰ ਪ੍ਰੇਰਕ