ਅੰਮ੍ਰਿਤਸਰ, 18 ਜੁਲਾਈ
ਇਥੇ ਜਨਮਦਿਨ ਪਾਰਟੀ ਦੌਰਾਨ ਅੱਜ ਝਗੜਾ ਹੋਣ ਮਗਰੋਂ ਗੋਲੀਬਾਰੀ ਕੀਤੀ ਗਈ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮਜੀਠਾ ਰੋਡ ’ਤੇ ਸਥਿਤ ਇਕ ਰੈਸਤਰਾਂ ’ਤੇ ਵਾਪਰੀ। ਵੇਰਵਿਆਂ ਅਨੁਸਾਰ ਜਨਮਦਿਨ ਦੀ ਪਾਰਟੀ ਤਰੁਣਪ੍ਰੀਤ ਵੱਲੋਂ ਦਿੱਤੀ ਜਾ ਰਹੀ ਸੀ। ਉਸ ਨੇ ਕੁੱਲ 30 ਦੋਸਤ ਸੱਦੇ ਹੋਏ ਸਨ। ਪੁਲੀਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਦੀਪ ਮਲਿਕ ਨੇ ਦੱਸਿਆ ਕਿ ਪਾਰਟੀ ਦੌਰਾਨ ਇਕ ਦੂਜੇ ’ਤੇ ਕੇਕ ਮੱਲ੍ਹਣ ਕਾਰਨ ਦੋਸਤਾਂ ਵਿੱਚ ਝਗੜਾ ਹੋ ਗਿਆ। ਹਾਲਾਤ ਉਸ ਸਮੇਂ ਵਿਗੜ ਗਏ ਜਦੋਂ ਇਕ ਦੋਸਤ ਨੇ ਫਾਇਰਿੰਗ ਕਰ ਦਿੱਤੀ। ਜ਼ਖ਼ਮੀ ਹੋਏ ਮਨੀ ਸੁਨਿਆਰਾ ਤੇ ਵਿਕਰਮ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਪੰਜ ਜਣਿਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ