ਨਵੀਂ ਦਿੱਲੀ, 11 ਜੂਨ
ਕਾਂਗਰਸ ਨੇ ਸ਼ਨਿਚਰਵਾਰ ਨੂੰ ਆਦਮਪੁਰ ਤੋਂ ਪਾਰਟੀ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਪਾਰਟੀ ਦੀਆਂ ਸਾਰੀਆਂ ਪੁਜੀਸ਼ਨਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਪਾਰਟੀ ਅਨੁਸਾਰ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਚੋਣਾਂ ਵੇਲੇ ਕਾਂਗਰਸੀ ਉਮੀਦਵਾਰ ਅਜੈ ਮਾਕਨ ਖ਼ਿਲਾਫ਼ ਕਰਾਸ ਵੋਟਿੰਗ ਕੀਤੀ ਸੀ। ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦਕ) ਕੇ.ਸੀ. ਵੇਣੂਗੋਪਾਲ ਨੇ ਪੱਤਰ ਵਿੱਚ ਲਿਖਿਆ ਕਿ ਮਾਨਯੋਗ ਕਾਂਗਰਸ ਪ੍ਰਧਾਨ ਨੇ ਕੁਲਦੀਪ ਬਿਸ਼ਨੋਈ ਨੂੰ ਪਾਰਟੀ ਦੀਆਂ ਸਾਰੀਆਂ ਪੁਜੀਸ਼ਨਾਂ ਤੋਂ ਬਰਖ਼ਾਸਤ ਕਰ ਦਿੱਤਾ ਹੈ। ਕੁਲਦੀਪ ਬਿਸ਼ਨੋਈ ਨੇ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਕੀਤੀ ਸੀ ਜਿਸ ਕਾਰਨ ਹਰਿਆਣਾ ਤੋਂ ਪਾਰਟੀ ਉਮੀਦਵਾਰ ਅਜੈ ਮਾਕਨ ਦੀ ਹਾਰ ਹੋਈ। -ਆਈਏਐੱਨਐੱਸ