ਨਵੀਂ ਦਿੱਲੀ, 23 ਫਰਵਰੀ
ਰਾਜਧਾਨੀ ਦਿੱਲੀ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟੀ-1 ਵਿੱਚ ਨਵਾਂ ਉਸਾਰਿਆ ਆਗਮਨ ਟਰਮੀਨਲ ਵੀਰਵਾਰ ਤੋਂ ਸ਼ੁਰੂ ਹੋ ਜਾਵੇਗਾ। ਇਸ ਹਵਾਈ ਅੱਡੇ ਦਾ ਸੰਚਾਲਨ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਵੱਲੋਂ ਕੀਤਾ ਜਾਂਦਾ ਹੈ। ਫਿਲਹਾਲ ਹਵਾਈ ਅੱਡੇ ’ਤੇ ਤਿੰਨ ਟਰਮੀਨਲ ਟੀ-1, ਟੀ-2 ਤੇ ਟੀ-3 ਹਨ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਅਤਿਆਧੁਨਿਕ ਆਗਮਨ ਟਰਮੀਨਲ ਵੀਰਵਾਰ ਤੋਂ ਸ਼ੁਰੂ ਹੋ ਜਾਵੇਗਾ। ਵਿਕਸਤ ਕੀਤਾ ਗਿਆ ਨਵਾਂ ਆਗਮਨ ਟਰਮੀਨਲ ਦਿੱਲੀ ਹਵਾਈ ਅੱਡੇ ਦੇ ਪੜਾਅ 3-ਏ ਵਿਸਥਾਰ ਯੋਜਨਾ ਦਾ ਹਿੱਸਾ ਹੈ। -ਪੀਟੀਆਈ