ਨਵੀਂ ਦਿੱਲੀ: ਰੋਡ ਟਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਨੇ 1949 ਦੇ ਕੌਮਾਂਤਰੀ ਸੜਕ ਆਵਾਜਾਈ ਸਮਾਗਮ ਮੁਤਾਬਕ ਦੇਸ਼ ਭਰ ’ਚ ਕੌਮਾਂਤਰੀ ਡਰਾਈਵਿੰਗ ਪਰਮਿਟ ਜਾਰੀ ਕਰਨ ਦੇ ਅਮਲ ਨੂੰ ਇਕਸਾਰ ਬਣਾਉਣ ਦਾ ਉਪਰਾਲਾ ਕੀਤਾ ਹੈ। ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਕਿ ਕੌਮਾਂਤਰੀ ਡਰਾਈਵਿੰਗ ਪਰਮਿਟ (ਆਈਡੀਪੀ) ਨੂੰ ਡਰਾਈਵਿੰਗ ਲਾਇਸੈਂਸ ਨਾਲ ਜੋੜਨ ਲਈ ਕਿਊਆਰ ਕੋਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਨਵੇਂ ਜਾਰੀ ਕੀਤੇ ਗਏ ਆਈਡੀਪੀ ਦਾ ਸਰੂਪ, ਆਕਾਰ, ਪੈਟਰਨ, ਰੰਗ ਆਦਿ ਮੁਲਕ ਦੇ ਸਾਰੇ ਰਾਜਾਂ ’ਚ ਵੱਖੋ-ਵੱਖਰੇ ਹਨ। ਇਸ ਕਾਰਨ ਕਈ ਨਾਗਰਿਕਾਂ ਨੂੰ ਵਿਦੇਸ਼ ’ਚ ਆਪਣੇ ਸਬੰਧਤ ਆਈਡੀਪੀ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਤਰਾਲੇ ਨੇ ਦੇਸ਼ ਭਰ ’ਚ ਆਈਡੀਪੀ ਦੇ ਮੁੱਦੇ ’ਤੇ ਲੋਕਾਂ ਦੀ ਸਹੂਲਤ ਲਈ 26 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਸ ਸਬੰਧ ’ਚ ਹੈਲਪਲਾਈਨ ਨੰਬਰ ਅਤੇ ਈ-ਮੇਲ ਆਈਡੀ ਵੀ ਦਿੱਤੇ ਗਏ ਹਨ। -ਪੀਟੀਆਈ