ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਫਤਹਿਗੜ੍ਹ ਪੰਜਤੂਰ, 12 ਜੁਲਾਈ
ਮੋਗਾ ਜ਼ਿਲ੍ਹੇ ਦੇ ਪਿੰਡ ਬਹਿਰਾਮਕੇ ਦੇ 23 ਸਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਅਚਾਨਕ ਮੌਤ ਹੋ ਗਈ। ਲਵਪ੍ਰੀਤ ਸਿੰਘ ਗਿੱਲ (23) ਪੁੱਤਰ ਹਰਬੰਸ ਸਿੰਘ ਗਿੱਲ ਵਾਸੀ ਪਿੰਡ ਬਹਿਰਾਮਕੇ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਗਿਆ ਸੀ। ਲਵਪ੍ਰੀਤ ਆਪਣੀ ਭੈਣ ਤੇ ਪਿਤਾ ਕੋਲ ਸਿਡਨੀ ਵਿੱਚ ਰਹਿੰਦਾ ਸੀ। ਉਥੇ ਉਸ ਦੀ ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਹਸਪਤਾਲ ’ਚ ਮੌਤ ਹੋ ਗਈ। ਲਵਪ੍ਰੀਤ ਦੀ ਮਾਂ ਕੈਨੇਡਾ ਵਿੱਚ ਉਸ ਦੀ ਦੂਜੀ ਭੈਣ ਕੋਲ ਰਹਿ ਰਹੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਲਵਪ੍ਰੀਤ ਸਿੰਘ ਦੀ ਮੌਤ ’ਤੇ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟ ਕੀਤਾ ਹੈ।