ਆਗਰਾ, 29 ਅਗਸਤ
ਰਾਜਸਥਾਨ ਦੇ ਜੈਪੁਰ ਦੇ ਇੱਕ ਸੈਲਾਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕ੍ਰਿਸ਼ਨ ਦੀ ਮੂਰਤੀ ਨਾਲ ਤਾਜ ਮਹਿਲ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਇਸ ਘਟਨਾ ਦਾ ਪਤਾ ਚਲਦੇ ਹੀ ਹਿੰਦੂ ਸੰਗਠਨ ਸਰਗਰਮ ਹੋ ਗਏ ਹਲ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੈਲਾਨੀ ਨੂੰ ਰੋਕਣ ਵਾਲਿਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਧਿਕਾਰੀਆਂ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਉਧਰ, ਆਗਰਾ ਸਰਕਲ ਦੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਸੀਆਈਐਸਐਫ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਪੁੱਛਗਿੱਛ ਕਰਨਗੇ।-ਏਜੰਸੀ