ਪੱਤਰ ਪ੍ਰੇਰਕ
ਧਾਰੀਵਾਲ, 10 ਜੂਨ
ਲੰਘੀ ਵੀਰਵਾਰ ਦੀ ਰਾਤ ਨੂੰ ਲਗਪਗ 9 ਵਜੇ ਇਥੇ ਜਸਵੰਤ ਰਾਏ ਗਲੀ ਧਾਰੀਵਾਲ ’ਚ ਰਹਿੰਦੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਟੋਨੀ ਦੇ ਘਰ ’ਚ ਬਿਜਲੀ ਦਾ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਲਗਪਗ 40 ਹਜ਼ਾਰ ਰੁਪਏ ਦਾ ਸਾਮਾਨ ਸੜ ਗਿਆ। ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਪਰਿਵਾਰ ਤੇ ਮੁਹੱਲਾ ਵਾਸੀਆਂ ਨੇ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਸਾਬਕਾ ਕੌਂਸਲਰ ਕੁਲਦੀਪ ਸਿੰਘ ਟੋਨੀ ਦੀ ਬੇਟੀ ਗੁਰਲੀਨ ਕੌਰ ਨੇ ਦੱਸਿਆ ਕਿ ਰਾਤ ਲਗਪਗ 9 ਵਜੇ ਬਿਜਲੀ ਵੱਧ ਘੱਟ ਹੋਣ ’ਤੇ ਬਿਜਲੀ ਦੀਆਂ ਤਾਰਾਂ ’ਚੋਂ ਨਿੱਕਲੀ ਚੰਗਿਆੜੀ ਨਾਲ ਕਮਰੇ ’ਚ ਪਏ ਸਾਮਾਨ ਨੂੰ ਅੱਗ ਲੱਗ ਗਈ। ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਗੁਰਲੀਨ ਕੌਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਮਰੇ ਵਿੱਚ ਪਿਆ ਸਾਮਾਨ ਸੜ ਗਿਆ ਹੈ ਤ ਏਸੀ ਦਾ ਕਾਫੀ ਨੁਕਸਾਨ ਹੋਇਆ ਹੈ।
ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਦਾਜ ਦਾ ਸਮਾਨ ਸੜਿਆ
ਅਟਾਰੀ (ਪੱਤਰ ਪ੍ਰੇਰਕ) ਪਿੰਡ ਭਰੋਭਾਲ ’ਚ ਉਸ ਵੇਲੇ ਗਰੀਬ ਪਰਿਵਾਰ ਤੇ ਕਹਿਰ ਟੁੱਟਿਆ ਜਦੋਂ ਧੀਆਂ ਦੇ ਵਿਆਹ ਲਈ ਪੈਸਾ-ਪੈਸਾ ਜੋੜ ਕੇ ਬਣਾਇਆ ਦਾਜ ਦਾ ਸਾਰਾ ਸਮਾਨ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ। ਪੀੜਤ ਕਰਮ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਨੇ ਉਸ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਵਿਆਹ ਲਈ ਦਾਜ ਦਾ ਸਮਾਨ ਬਣਾਇਆ ਸੀ ਪਰ ਘਰ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਜਿਸ ਨਾਲ ਜੋ ਦਾਜ ਦਾ ਸਮਾਨ ਬਣਾਇਆ ਸੀ ਉਹ ਸਾਰਾ ਸੜ ਕਿ ਸੁਆਹ ਹੋ ਗਿਆ, ਜੋ ਦੁਬਾਰਾ ਬਣਾਉਣਾ ਮੁਸ਼ਕਿਲ ਹੈ। ਉਸਨੇ ਦੱਸਿਆ ਕਿ ਉਸ ਦੇ ਲੜਕੇ ਦੇ ਵੀ ਸਾਰੇ ਸਰਟੀਫਿਕੇਟ ਤੇ ਹੋਰ ਜੋ ਜ਼ਰੂਰੀ ਕਾਗਜ਼ਾਤ ਸਨ ਤੇ ਘਰ ਦਾ ਸਾਮਾਨ ਸੀ ਉਹ ਵੀ ਅੱਗ ਦੀ ਭੇਟ ਚੜ੍ਹ ਗਿਆ।