ਨਵੀਂ ਦਿੱਲੀ, 22 ਨਵੰਬਰ
ਕੇਂਦਰੀ ਤੇ ਸੂਬਾਈ ਟੈਕਸ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਆਨਲਾਈਨ ਜੀਐੱਸਟੀ ਰਜਿਸਟਰੇਸ਼ਨ ਲਾਈਵ ਫੋਟੋ ਤੇ ਬਾਇਓਮੀਟ੍ਰਿਕਸ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਫ਼ਰਜ਼ੀ ਫਰਮਾਂ ਵੱਲੋਂ ਇਨਪੁਟ ਟੈਕਸ ਕਰੈਡਿਟ ਮੰਗਣ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਜੀਐੱਸਟੀ ਕੌਂਸਲ ਦੀ ਕਾਨੂੰਨੀ ਕਮੇਟੀ, ਜਿਸ ਵਿਚ ਰਾਜ ਤੇ ਕੇਂਦਰ ਦੇ ਅਧਿਕਾਰੀ ਸ਼ਾਮਲ ਹਨ, ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਨਵੀਂ ਰਜਿਸਟਰੇਸ਼ਨ ਕਰਨ ਵੇਲੇ ਲਾਜ਼ਮੀ ਤੌਰ ’ਤੇ ਵਿਅਕਤੀ ਨੂੰ ਸੱਦ ਕੇ ਤਸਦੀਕ ਕੀਤਾ ਜਾਣਾ ਚਾਹੀਦਾ ਹੈ। ਗ਼ੈਰ-ਆਧਾਰ ਕਾਰਡ ਵਾਲੀ ਰਜਿਸਟਰੇਸ਼ਨ ਪ੍ਰਕਿਰਿਆ ਵਿਚ ਵੀ ਸ਼ਨਾਖ਼ਤ ਨਿੱਜੀ ਤੌਰ ’ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਵਿਅਕਤੀ ਕੋਲ ਵਿੱਤੀ ਸਮਰੱਥਾ ਦਰਸਾਉਣ ਲਈ ਆਮਦਨ ਕਰ ਰਿਟਰਨ ਨਹੀਂ ਹੈ ਤਾਂ ਵੀ ਉਸ ਨੂੰ ਸੱਦ ਕੇ ਤਸਦੀਕ ਕੀਤਾ ਜਾਵੇ। ਕਾਨੂੰਨੀ ਕਮੇਟੀ ਮੁਤਾਬਕ ਅਜਿਹੀ ਸਹੂਲਤ ਬੈਂਕਾਂ, ਡਾਕ ਘਰਾਂ ਤੇ ਜੀਐੱਸਟੀ ਸੇਵਾ ਕੇਂਦਰਾਂ ਵਿਚ ਦਿੱਤੀ ਜਾ ਸਕਦੀ ਹੈ।
-ਪੀਟੀਆਈ