ਪੱਤਰ ਪ੍ਰੇਰਕ
ਭਦੌੜ, 17 ਅਗਸਤ
ਸਥਾਨਕ ਵਾਰਡ ਨੰ: 2 ਅਧੀਨ ਆਉਂਦੀ (ਕਿਲੇ ਵਾਲੀ) ਵਿਵਾਦਤ 2 ਏਕੜ ਥਾਂ ’ਤੇ ਨਾਜਾਇਜ਼ ਕਬਜ਼ਾ ਹਟਾ ਕੇ ਨਗਰ ਕੌਂਸਲ ਨੇ ਉਸ ਥਾਂ ਨੂੰ ਆਪਣੇ ਅਧੀਨ ਲੈ ਲਿਆ ਹੈ। ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਗਰਗ ਨੇ ਦੱਸਿਆ ਕਿ ਇਹ ਜਗਾਂ ਨਗਰ ਕੌਂਸਲ ਅਧੀਨ ਆਉਂਦੀ ਹੈ ਜਿਸ ਉਪਰ ਇਕ ਪਰਿਵਾਰ ਦਾ ਕਬਜ਼ਾ ਕੀਤਾ ਹੋਇਆ ਸੀ ਅਤੇ ਇਸ ਦੇ ਅਦਾਲਤ ਵਿਚ ਚੱਲ ਰਹੇ ਕੇਸ ਵੀ ਨਗਰ ਕੌਂਸਲ ਦੇ ਹੱਕ ਵਿਚ ਹੋਏ ਹਨ ਅਤੇ 2019 ਵਿਚ ਸਾਨੂੰ ਥਾਂ ਉਪਰ ਕਬਜ਼ਾ ਕਰਨ ਦੇ ਹੁਕਮ ਵੀ ਦਿੱਤੇ ਗਏ ਸੀ ਜਿਸ ਤਹਿਤ ਅੱਜ ਨਗਰ ਕੌਂਸਲ ਵਲੋਂ ਇਸ ਜਗ੍ਹਾ ਉਪਰ ਆਪਣਾ ਕਬਜ਼ਾ ਕੀਤਾ ਜਾ ਰਿਹਾ ਹੈ। ਕਬਜ਼ਾ ਛੁਡਾਉਣ ਦੇ ਚੱਲ ਰਹੇ ਕੰਮ ਦੌਰਾਨ ਕੇਸ ਝਗੜ ਰਹੇ ਭੋਲਾ ਸਿੰਘ ਨੇ ਕੰਮ ਰੁਕਵਾਉਣ ਦਾ ਯਤਨ ਕੀਤਾ ਪਰ ਮੌਕੇ ਹਾਜ਼ਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਸ ਨੂੰ ਮਾਨਯੋਗ ਅਦਾਲਤ ਦੇ ਸਟੇਅ ਆਡਰ ਦਿਖਾਉਣ ਲਈ ਕਿਹਾ, ਜੋ ਨਹੀਂ ਦਿਖਾ ਸਕਿਆ।