ਨਵੀਂ ਦਿੱਲੀ, 9 ਮਈ
ਇੰਡੀਗੋ ਵੱਲੋਂ ਰਾਂਚੀ ਹਵਾਈ ਅੱਡੇ ’ਤੇ ਇੱਕ ਦਿਵਿਆਂਗ ਬੱਚੇ ਨੂੰ ਉਡਾਣ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਇਕ ਦਿਨ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਕਿਹਾ ਕਿ ਅਜਿਹੇ ਵਰਤਾਅ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਲੋਕਾਂ ਨੇ ਸ਼ੋਸ਼ਲ ਮੀਡੀਆ ’ਤੇ ਹਵਾਈ ਕੰਪਨੀ ਖਿਲਾਫ਼ ਭੜਾਸ ਕੱਢੀ। ਇਸ ਲੜਕੇ ਨੂੰ ਸ਼ਨਿਚਰਵਾਰ ਨੂੰ ਏਅਰਲਾਈਨਜ਼ ਦੀ ਰਾਂਚੀ-ਹੈਦਰਾਬਾਦ ਉਡਾਣ ਵਿੱਚ ਸਵਾਰ ਨਹੀਂ ਹੋਣ ਦਿੱਤਾ ਗਿਆ। ਇਸ ਕਾਰਨ ਬੱਚੇ ਦੇ ਮਾਪਿਆਂ ਨੇ ਵੀ ਜਹਾਜ਼ ਵਿੱਚ ਸਫਰ ਨਾ ਕਰਨ ਦਾ ਫੈਸਲਾ ਕੀਤਾ।