ਚੇਨੱਈ, 12 ਮਈ
ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਅਰਜੁਨ ਐਵਾਰਡੀ ਚੰਦਰਸ਼ੇਖਰ (64) ਦਾ ਅੱਜ ਕਰੋਨਾ ਕਾਰਨ ਦੇਹਾਂਤ ਹੋ ਗਿਆ। ‘ਚੰਦਰਾ’ ਦੇ ਨਾਮ ਨਾਲ ਮਸ਼ਹੂਰ ਚੰਦਰਸ਼ੇਖਰ ਤਿੰਨ ਵਾਰ ਦਾ ਰਾਸ਼ਟਰੀ ਚੈਂਪੀਅਨ ਸੀ। ਚੇਨੱਈ ਵਿੱਚ ਜਨਮਿਆ ਇਹ ਖਿਡਾਰੀ 1982 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿੱਚ ਪਹੁੰਚਿਆ। ਉਹ ਸਫ਼ਲ ਕੋਚ ਵੀ ਰਿਹਾ। 1984 ਵਿੱਚ ਗੋਡੇ ਦੇ ਅਸਫ਼ਲ ਆਪਰੇਸ਼ਨ ਕਾਰਨ ਉਸ ਦਾ ਕਰੀਅਰ ਉੱਥੇ ਹੀ ਰੁਕ ਗਿਆ। ਇਸ ਕਾਰਨ ਉਸ ਦਾ ਚੱਲਣਾ-ਫਿਰਨਾ ਬੰਦ ਹੋ ਗਿਆ। ਉਸ ਦੀ ਆਵਾਜ਼ ਅਤੇ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਮਗਰੋਂ ਉਸ ਨੇ ਹਸਪਤਾਲ ਖ਼ਿਲਾਫ਼ ਕਾਨੂੰਨੀ ਲੜਾਈ ਵਿੱਚ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਸਾਬਕਾ ਹਾਕੀ ਅੰਪਾਇਰ ਅਤੇ ਤਕਨੀਕੀ ਅਧਿਕਾਰੀ ਰਵਿੰਦਰ ਸਿੰਘ (66) ਦੀ ਵੀ ਅੱਜ ਕਰੋਨਾ ਕਾਰਨ ਮੌਤ ਹੋ ਗਈ। ਹਾਕੀ ਇੰਡੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ