ਨਵੀਂ ਦਿੱਲੀ, 22 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਦੇ ਹਾਲਾਤ ’ਤੇ ਨਜ਼ਰਸਾਨੀ ਤੇ ਵੈਕਸੀਨ ਦੀ ਵੰਡ ਨਾਲ ਜੁੜੀ ਰਣਨੀਤੀ ’ਤੇ ਚਰਚਾ ਲਈ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਹੋਰਨਾਂ ਨੁਮਾਇੰਦਿਆਂ ਨਾਲ 24 ਨਵੰਬਰ ਨੂੰ ਮੀਟਿੰਗ ਕਰ ਸਕਦੇ ਹਨ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਉਪਰੋਥੱਲੀ ਦੋ ਮੀਟਿੰਗਾਂ ਕਰਨਗੇ। ਇਕ ਮੀਟਿੰਗ ਵਿੱਚ ਉਹ ਅੱਠ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹੋਣਗੇ, ਜਿੱਥੇ ਕਰੋਨਾਵਾਇਰਸ ਦਾ ਸਭ ਤੋਂ ਵੱਧ ਕੇਸਲੋਡ ਹੈ। -ਪੀਟੀਆਈ