ਪੱਤਰ ਪ੍ਰੇਰਕ
ਟੋਹਾਣਾ, 25 ਜਨਵਰੀ
ਇਥੋਂ ਦੇ ਦੋ ਪਿੰਡਾਂ ਢਾਣੀ ਭੋਜਰਾਜ ਤੇ ਢਾਣੀ ਸਾਂਚਲਾ ਦੇ ਪਰਿਵਾਰਾ ਨੇ ਸਮੁਹਿਕ ਤੌਰ ’ਤੇ ਮਿਲਕੇ ਸਰਕਾਰੀ ਸਕੁਲ ਖੋਲ੍ਹ ਕੇ ਬੱਚਿਆਂ ਨੂੰ ਜਮਾਤਾਂ ਵਿੱਚ ਬਿਠਾਉਣਾ ਸ਼ੁਰੂ ਕਰਵਾ ਦਿੱਤਾ ਹੈ। ਪਿੰਡ ਵਾਸੀਆ ਨੇ ਸਮੂਹਿਕ ਤੌਰ ’ਤੇ ਫੈਸਲਾ ਲਿਆ ਕਿ ਅਗਰ 28 ਜਨਵਰੀ ਤੱਕ ਸਕੂਲ ਸਟਾਫ ਨੇ ਜ਼ਿੰਮੇਵਾਰੀ ਨਾ ਸੰਭਾਲੀ ਤਾਂ ਉਨ੍ਹਾਂ ਦੇ ਪੜ੍ਹੇ-ਲਿਖੇ ਨੌਜਵਾਨ ਲੜਕੇ/ਲੜਕੀਆਂ ਅਧਿਆਪਕਾਂ ਦਾ ਕੰਮ ਸੰਭਾਲ ਲੈਣਗੀਆਂ ਤੇ ਸਮਾਜਿਕ ਪੰਚਾਇਤ ਦੀ ਨਿਗਰਾਨੀ ਹੇਠ ਪੜ੍ਹਾਈ ਦਾ ਸਿਲਸਿਲਾ ਚਾਲੂ ਕਰ ਦਿੱਤਾ ਜਾਵੇਗਾ। ਦੋਵਾਂ ਪਿੰਡ ਦੀਆਂ ਪੰਚਾਇਤਾ ਨੇ ਜ਼ਿਲ੍ਹਾ ਸਿਖਿਆ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਸਕੂਲਾਂ ਵਿੱਚ ਜਮਾਤਾਂ ਲਾਉਣੀਆਂ ਅਰੰਭ ਕਰ ਦਿੱਤੀਆਂ ਹਨ। ਪੰਚਾਇਤਾਂ ਨੇ 26 ਜਨਵਰੀ ਨੂੰ ਦੋਵਾਂ ਸਕੂਲਾਂ ਵਿੱਚ ਗਣਤੰਤਰ ਦਿਹਾੜਾ ਸਮਾਗਮ ਮਨਾਉਣ ਦਾ ਐਲਾਨ ਕਰ ਕੇ ਤਿਆਰੀਆਂ ਕੀਤੀਆਂ ਹਨ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ 28 ਜਨਵਰੀ ਨੂੰ ਸਰਕਾਰ ਨੇ ਸਕੂਲ ਸਟਾਫ਼ ਨੇ ਕੰਮ ਨਾਲ ਸੰਭਾਲਿਆ ਤਾਂ ਗੈਰ ਹਾਜ਼ਰ ਰਹਿਣ ਵਾਲੇ ਅਧਿਆਪਕਾਂ ਨੂੰ ਸਕੂਲ ਆਉਣ ਤੋਂ ਪਹਿਲਾਂ ਸਮਾਜਿਕ ਪੰਚਾਇਤਾਂ ਅੱਗੇ ਪੇਸ਼ ਹੋਕੇ ਸਪਸ਼ਟੀਕਰਨ ਦੇਣਾ ਹੋਵੇਗਾ।
28 ਤੱਕ ਸਕੂਲ ਨਾ ਖੋਲ੍ਹੇ ਤਾਂ ਪਿੰਡ ਵਾਸੀ ਖੁਦ ਖੋਲ੍ਹ ਦੇਣਗੇ ਸਕੂਲ: ਕੰਡੇਲਾ
ਜੀਂਦ(ਪੱਤਰ ਪ੍ਰੇਰਕ): ਕੰਡੇਲਾ ਖਾਪ ਦੇ ਪ੍ਰਧਾਨ ਟੇਕ ਰਾਮ ਕੰਡੇਲਾ ਨੇ ਕਰੋਨਾ ਦੇ ਨਾਂ ਉੱਤੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਬੰਦ ਕਰਨ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਣ ਨੂੰ ਲੈ ਕੇ ਪ੍ਰਦੇਸ਼ ਸਰਕਾਰ ਉੱਤੇ ਨਿਸ਼ਾਨਾ ਸਾਧਆ ਹੈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ 28 ਜਨਵਰੀ ਨੂੰ ਵਿਦਿਅਕ ਅਦਾਰੇ ਨਾ ਖੋਲ੍ਹੇ ਤਾਂ ਉਹ ਖੁਦ ਸਕੂਲ ਖੋਲ੍ਹ ਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾ ਦੇਣਗੇ। ਬੱਚਿਆਂ ਦੇ ਭੱਵਿਖ ਦੇ ਨਾਲ ਹੋਰ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।