ਨਿੱਜੀ ਪੱਤਰ ਪ੍ਰੇਰਕ
ਧੂਰੀ, 17 ਅਗਸਤ
ਇਸ ਹਲਕੇ ਦੇ ਗ੍ਰਾਮ ਪੰਚਾਇਤ ਸੈਕਟਰੀਆਂ, ਗਰਾਮ ਸੇਵਕਾਂ ਅਤੇ ਸਮੂਹ ਬੀਡੀਪੀਓ ਦਫਤਰ ਧੂਰੀ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨਾ ਜਾਰੀ ਹੈ ਜਿਸ ਤਹਿਤ ਬੀਡੀਪੀਓ ਦਫ਼ਤਰ ਧੂਰੀ ਵਿਚ ਪੰਚਾਇਤ ਸੈਕਟਰੀ ਯੂਨੀਅਨ ਦੇ ਪ੍ਰਧਾਨ ਵਰੁੁਣ ਗਰਗ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਏ ਧਰਨੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਭੁੱਲਰਹੇੜੀ ਨੇ ਕਿਹਾ ਕਿ ਇਹ ਰੋਸ ਧਰਨਾ ਓਨਾ ਚਿਰ ਜਾਰੀ ਰਹੇਗਾ, ਜਿੰਨਾ ਚਿਰ ਪੰਜਾਬ ਸਰਕਾਰ ਪੰਚਾਇਤ ਸੈਕਟਰੀਆਂ ਅਤੇ ਬੀਡੀਪੀਓ ਦਫਤਰ ਦੇ ਸਮੂਹ ਵਰਕਰਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ। ਇਸ ਮੌਕੇ ਜਗਰਾਜ ਸਿੰਘ ਐਸ ਈ ਪੀ ਓ, ਅਵਤਾਰ ਸਿੰਘ ਪੰਚਾਇਤ ਅਫਸਰ, ਗਰਾਮ ਸੇਵਕ ਸੰਜੀਵ ਕੁਮਾਰ ਮੀਤ ਪ੍ਰਧਾਨ ਪੰਚਾਇਤ ਸੈਕਟਰੀ ਯੂਨੀਅਨ , ਗੁਰਪ੍ਰੀਤ ਸਿੰਘ ਸੋਹੀ ਜਨਰਲ ਸਕੱਤਰ, ਸੌਰਵ ਗਰਗ, ਦਿਲਪ੍ਰੀਤ ਸ਼ਰਮਾ, ਜਤਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ।