ਪੱਤਰ ਪ੍ਰੇਰਕ
ਪੰਚਕੂਲਾ, 11 ਮਈ
ਸ਼ਾਇਰ ਕਿਦਾਰ ਨਾਥ ਕਿਦਾਰ (93) ਦਾ ਅੱਜ ਕਰੋਨਾ ਕਾਰਨ ਦੇਹਾਂਤ ਹੋ ਗਿਆ। ਉਹ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਕਈ ਦਿਨ ਕਰੋਨਾ ਨਾਲ ਜੂਝਦੇ ਰਹੇ ਪਰ ਅੱਜ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕੁੱਲ 22 ਕਿਤਾਬਾਂ ਲਿਖੀਆਂ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਤਿੰਨ ਬੇਟੇ ਅਤੇ ਇੱਕ ਬੇਟੀ ਹੈ। ਕਿਦਾਰ ਦੇ ਨਜ਼ਦੀਕੀ ਦੋਸਤ ਸ਼ਾਇਰ ਅਸ਼ੋਕ ਭੰਡਾਰੀ ‘ਨਾਦਿਰ’ ਅਤੇ ਭੁਵਨੇਸ਼ਵਰ ਸ਼ਰਮਾ ਨੇ ਦੱਸਿਆ ਕਿ ਕਿਦਾਰ ਨੇ ਲੋਕ ਭਲਾਈ ਲਈ ‘ਕਿਦਾਰ ਅਦਬੀ ਟਰੱਸਟ’ ਨਾਂ ਦੀ ਸੰਸਥਾ ਵੀ ਬਣਾਈ ਸੀ। ਉਨ੍ਹਾਂ ਦੀ ਸਵੈ-ਜੀਵਨੀ ਕਿਦਾਰਨਾਮਾ ਕਾਫੀ ਪ੍ਰਚੱਲਤ ਰਹੀ। ਉਨ੍ਹਾਂ ਕਈ ਸਾਲ ਪੱਤਰਕਾਰੀ ਵੀ ਕੀਤੀ। ਪੱਤਰਕਾਰ ਐੱਸਡੀ ਸ਼ਰਮਾ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ, ਸ਼ਾਇਰ ਅਸ਼ੋਕ ਨਾਦਿਰ, ਦਲਵੀਰ ਸਿੰਘ ਤੇ ਕਈ ਹੋਰ ਪੱਤਰਕਾਰਾਂ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।