ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 21 ਨਵੰਬਰ
ਚੀਨੀ ਡੋਰ ਦੀ ਲਪੇਟ ਵਿਚ ਆ ਕੇ ਇੱਥੇ ਇੱਕ ਪੱਤਰਕਾਰ ਜ਼ਖ਼ਮੀ ਹੋ ਗਿਆ। ਉਸ ਦੀ ਜ਼ਖ਼ਮੀ ਬਾਂਹ ’ਤੇ 6 ਟਾਂਕੇ ਲਗਾਉਣੇ ਪਏ। ਪਿੰਡ ਚਾਵਾ ਵਾਸੀ ਪੱਤਰਕਾਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਮੋਟਰਸਾਈਕਲ ’ਤੇ ਪਠਾਨਕੋਟ ਵਾਲੇ ਪਾਸਿਉਂ ਗੁਰਦਾਸਪੁਰ ਵੱਲ ਆ ਰਿਹਾ ਸੀ ਕਿ ਅਚਾਨਕ ਉਸ ਉੱਪਰ ਪਲਾਸਟਿਕ ਡੋਰ ਆ ਡਿੱਗੀ। ਡੋਰ ਇੰਨੀ ਤਿੱਖੀ ਸੀ ਕਿ ਉਸ ਦੀ ਕਮੀਜ਼ ਕੱਟਦੇ ਹੋਏ ਬਾਂਹ ’ਤੇ ਡੂੰਘਾ ਜ਼ਖ਼ਮ ਕਰ ਦਿੱਤਾ। ਉਸ ਦੀ ਬਾਂਹ ’ਤੇ 6 ਟਾਂਕੇ ਲਗਾਉਣੇ ਪਏ।