ਗੁਰਚਰਨਜੀਤ ਬਾਵਾ/ਦਲਬੀਰ ਸੱਖੋਵਾਲੀਆ
ਘੁਮਾਣ/ਬਟਾਲਾ 21 ਨਵੰਬਰ
ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦੀ ਅਗਵਾਈ ਵਿੱਚ ਅੱਜ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਕਸਬਾ ਘੁਮਾਣ ਵਿਚ ਹੋਈ। ਬੁਲਾਰਿਆਂ ਨੇ ਕਿਸਾਨਾਂ-ਮਜ਼ਦੂਰਾਂ ਤੇ ਵਰਕਰਾਂ ਦੀਆਂ ਮੁਸ਼ਕਲਾਂ ਸਣੇ ਪਾਰਟੀ ਅੰਦਰਲੀ ਧੜੇਬੰਦੀ ਖ਼ਤਮ ਕਰ ਕੇ ਫਿਰ ਤੋਂ ਪੰਥਕ ਹਲਕੇ ਵਜੋਂ ਮੁੜ ਸੁਰਜੀਤ ਕਰਨ ’ਤੇ ਚਰਚਾ ਕੀਤੀ। ਸ੍ਰੀ ਬਾਠ ਨੇ ਜ਼ਿਲ੍ਹੇ ਅੰਦਰ ਪਾਰਟੀ ਹਾਲਤ ਦਿਨੋ-ਦਿਨ ਪਤਲੀ ਹੋ ਰਹੀ ਹਾਲਤ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਆਸਵੰਦ ਆਗੂਆਂ ਨੂੰ ਇੱਕ ਮੰਚ ’ਤੇ ਇਕੱਤਰ ਹੋਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਤਰਲੋਕ ਸਿੰਘ ਬਾਠ, ਪਰਮਿੰਦਰ ਸਿੰਘ ਪੱਡਾ, ਰਾਜਨਬੀਰ ਸਿੰਘ ਘੁਮਾਣ, ਸਰਕਲ ਪ੍ਰਧਾਨ ਨਵਦੀਪ ਸਿੰਘ ਪਨੂੰ, ਭਜਨ ਸਿੰਘ ਪੈਰੋਸ਼ਾਹ, ਮਲਕੀਤ ਸਿੰਘ ਮਧਰਾ ਅਤੇ ਬਰਜਿੰਦਰ ਸਿੰਘ ਦਕੋਹਾ ਨੇ ਸੰਬੋਧਨ ਕੀਤਾ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਆਗੂ ਗੁਰਮੀਤ ਕੌਰ, ਡਾ. ਜਗਬੀਰ ਸਿੰਘ ਧਰਮਸੋਤ, ਜਥੇਦਾਰ ਠਾਕੁਰ ਸਿੰਘ ਊਧਨਵਾਲ, ਮੰਗਲ ਸਿੰਘ ਬਟਾਲਾ, ਕੁਲਦੀਪ ਸਿੰਘ ਮੂੜ, ਜੱਜ ਮਸਾਣੀਆ, ਰਾਜਾ ਚੋਧਰੀਵਾਲ ਆਦਿ ਹਾਜ਼ਰ ਸਨ।