ਮੁੰਬਈ, 11 ਮਈ
ਸਕੁਐਡਰਨ ਲੀਡਰ (ਸੇਵਾਮੁਕਤ) ਅਨਿਲ ਭੱਲਾ ਜਿਨ੍ਹਾਂ 1971 ਦੀ ਭਾਰਤ-ਪਾਕਿ ਜੰਗ ਦੌਰਾਨ ਦੁਸ਼ਮਣ ਦਾ ਟਾਕਰਾ ਕਰਨ ਲਈ ਮਿਗ-21 ਉਡਾਇਆ ਸੀ, ਦਾ ਅੱਜ ਕਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ। 74 ਸਾਲਾ ਮੁੰਬਈ ਵਾਸੀ ਦਾ ਦੇਹਾਂਤ ਹੈਦਰਾਬਾਦ ਵਿਚ ਹੋਇਆ ਜਿੱਥੇ ਉਹ ਹਵਾਈ ਸੈਨਾ ਵਿਚੋਂ ਸੇਵਾਮੁਕਤੀ ਤੋਂ ਬਾਅਦ ਵੱਸ ਗਏ ਸਨ। ਉਹ 1984 ਵਿਚ ਹਵਾਈ ਸੈਨਾ ’ਚੋਂ ਸੇਵਾਮੁਕਤ ਹੋ ਗਏ ਸਨ। 1971 ਦੀ ਜੰਗ ਦੌਰਾਨ ਉਨ੍ਹਾਂ ਕਈ ‘ਸਰਗਰਮ ਮਿਸ਼ਨ’ ਉਡਾਏ। ਭੱਲਾ ਨੇ ਢਾਕਾ ਦੇ ਗਵਰਨਰ ਹਾਊਸ ਨੂੰ ਵੀ ਬਚਾਇਆ ਜੋ ਕਿ ਮਗਰੋਂ ਪਾਕਿਸਤਾਨ ਦੇ ਸਮਰਪਣ ਦਾ ਅਹਿਮ ਕਾਰਨ ਬਣਿਆ। -ਪੀਟੀਆਈ