ਰਾਜਕੋਟ, 8 ਮਈ
ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਹਫ਼ਤੇ ਕ੍ਰਮਵਾਰ ਦਾਹੋਦ ਅਤੇ ਰਾਜਕੋਟ ਵਿੱਚ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ। ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦਸੰਬਰ ਵਿੱਚ ਹੋਣ ਦੀ ਸੰਭਾਵਨਾ ਹੈ। ਸੂਬੇ ਵਿੱਚ ਪਿਛਲੇ 27 ਸਾਲਾਂ ਤੋਂ ਭਾਜਪਾ ਸੱਤਾ ਵਿੱਚ ਹੈ, ਜਿੱਥੇ ‘ਆਪ’ ਵੱਲੋਂ ਕਾਂਗਰਸ ਨੂੰ ਮੁੱਖ ਵਿਰੋਧੀ ਦੇ ਸਥਾਨ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ 10 ਮਈ ਨੂੰ ਕਬਾਇਲੀ ਪ੍ਰਭਾਵ ਵਾਲੇ ਦਾਹੋਦ ਵਿੱਚ ‘ਆਦਿਵਾਸੀ ਸੱਤਿਆਗ੍ਰਹਿ ਰੈਲੀ’ ਨੂੰ ਸੰਬੋਧਨ ਕਰਨਗੇ ਜਦਕਿ ਅਰਵਿੰਦ ਕੇਜਰੀਵਾਲ 11 ਮਈ ਨੂੰ ਰਾਜਕੋਟ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। -ਪੀਟੀਆਈ