ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਅਪਰੈਲ
ਪੁਲੀਸ ਕਮਿਸ਼ਨਰੇਟ ਵੱਲੋਂ ਮਹਿਲਾ ਪੁਲੀਸ ਮੁਲਾਜ਼ਮਾਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਵਾਸਤੇ ਇੱਥੇ ਪੁਲੀਸ ਲਾਈਨ ਵਿੱਚ ਬੱਚਿਆਂ ਦਾ ਕਰੈੱਚ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕੀਤਾ। ਪੁਲੀਸ ਕਮਿਸ਼ਨਰੇਟ ਵਿੱਚ ਇਸ ਵੇਲੇ 528 ਮਹਿਲਾ ਮੁਲਾਜ਼ਮਾਂ ਡਿਊਟੀ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਕਈ ਮਹਿਲਾ ਮੁਲਾਜ਼ਮਾਂ ਦੇ ਬੱਚੇ ਛੋਟੇ ਹਨ, ਜਿਨਾਂ ਨੂੰ ਉਹ ਡਿਊਟੀ ਦੌਰਾਨ ਦੇਖਭਾਲ ਲਈ ਕਿਸੇ ਕੋਲ ਛੱਡ ਕੇ ਨਹੀਂ ਜਾ ਸਕਦੀਆਂ। ਇਸੇ ਵਾਸਤੇ ਪੁਲੀਸ ਕਮਿਸ਼ਨਰ ਵੱਲੋਂ ਅਜਿਹੀਆਂ ਮਹਿਲਾ ਮੁਲਾਜ਼ਮਾਂ ਲਈ ਇਹ ਨਿਵੇਕਲੀ ਪਹਿਲ ਕੀਤੀ ਗਈ ਹੈ। ਪੁਲੀਸ ਲਾਈਨ ਦੇ ਮਹਿਲਾ ਹੋਸਟਲ ਵਿੱਚ ਇਹ ਕਰੈਚ ਸਥਾਪਤ ਕੀਤਾ ਗਿਆ ਹੈ।