ਮੁੰਬਈ, 6 ਸਤੰਬਰ
ਅਦਾਕਾਰਾ ਰਿਚਾ ਚੱਢਾ ਚਾਹੁੰਦੀ ਹੈ ਕਿ ਉਸ ਦੇ ਨਵੇਂ ਪ੍ਰਾਜੈਕਟ ‘ਗਰਲਜ਼ ਵਿੱਲ ਬੀ ਗਰਲਜ਼’ ਦੇ ਸਾਰੇ ਅਮਲੇ ਵਿੱਚ ਸਿਰਫ਼ ਔਰਤਾਂ ਹੀ ਕੰਮ ਕਰਨ ਜਿੱਥੇ ਔਰਤਾਂ ਕੈਮਰੇ ਦੇ ਸਾਹਮਣੇ ਵੀ ਤੇ ਪਿੱਛੇ ਵੀ ਆਪਣਾ ਹੁਨਰ ਦਿਖਾ ਸਕਣ। ਰਿਚਾ ਨੇ ਕਿਹਾ, ‘ਇਹ ਹਮੇਸ਼ਾ ਹੀ ਉਤਸੁਕਤਾ ਭਰਿਆ ਲੱਗਦਾ ਹੈ, ਜਦੋਂ ਕਿਸੇ ਔਰਤ ਦੀ ਜ਼ਿੰਦਗੀ ’ਤੇ ਆਧਾਰਿਤ ਕਹਾਣੀ ਨੂੰ ਔਰਤਾਂ ਵੱਲੋਂ ਹੀ ਬਿਆਨਿਆ ਤੇ ਪੇਸ਼ ਕੀਤਾ ਜਾਵੇ। ਬੇਸ਼ੱਕ ਔਰਤਾਂ ’ਤੇ ਕੇਂਦਰਿਤ ਕਈ ਕਹਾਣੀਆਂ ਅਸੀਂ ਵੇਖੀਆਂ ਹਨ, ਪਰ ਜਦੋਂ ਇਨ੍ਹਾਂ ਕਹਾਣੀਆਂ ਨੂੰ ਔਰਤਾਂ ਹੀ ਬਿਆਨਦੀਆਂ ਹਨ ਤਾਂ ਕਹਾਣੀ ਦਾ ਇੱਕ ਨਵਾਂ ਰੂਪ ਸਾਹਮਣੇ ਆਉਂਦਾ ਹੈ। ‘ਗਰਲਜ਼ ਵਿੱਲ ਬੀ ਗਰਲਜ਼’ ਦਾ ਨਿਰਦੇਸ਼ਨ ਸ਼ੁਚੀ ਤਲਾਤੀ ਕਰੇਗੀ ਅਤੇ ਇਹ ਫ਼ਿਲਮ ਪੁਸ਼ਿੰਗ ਬਟਨ ਸਟੂਡੀਓਜ਼, ਕਰਾਅਲਿੰਗ ਏਂਜਲ ਫ਼ਿਲਮਜ਼ ਅਤੇ ਡੌਲਜ਼ ਵੀਟਾ ਫ਼ਿਲਮਜ਼, ਫਰਾਂਸ ਦੇ ਬੈਨਰ ਹੇਠ ਬਣਾਈ ਜਾਵੇਗੀ। ਇਸ ਫ਼ਿਲਮ ਦੀ ਕਹਾਣੀ ਉੱਤਰੀ ਭਾਰਤ ’ਚ ਇੱਕ ਹਿੱਲ ਸਟੇਸ਼ਨ ਦੇ ਹਿਮਾਲੀਅਨ ਬੋਰਡਿੰਗ ਸਕੂਲ ’ਚ ਪੜ੍ਹਦੀ 16 ਸਾਲਾਂ ਦੀ ਲੜਕੀ ਅਤੇ ਉਸ ਦੀ ਮਾਂ ਦੇ ਆਪਸੀ ਰਿਸ਼ਤੇ ’ਤੇ ਆਧਾਰਿਤ ਹੈ। -ਆਈਏਐੱਨਐੱਸ