ਨਵੀਂ ਦਿੱਲੀ, 14 ਮਾਰਚ
ਅੱਧੀ ਦਰਜਨ ਤੋਂ ਵੱਧ ਬੈਂਕਾਂ ਦੇ ਰਲੇਵੇਂ ਕਾਰਨ ਪਹਿਲੀ ਅਪਰੈਲ ਤੋਂ ਇਨ੍ਹਾਂ ਬੈਂਕਾਂ ਦੀਆਂ ਚੈੱਕ-ਬੁਕਸ ਅਤੇ ਪਾਸਬੁੱਕ ਜੋ ਅਭੇਦ ਹੋ ਗਏ ਹਨ ਅਵੈਧ ਹੋ ਜਾਣਗੀਆਂ। ਇਨ੍ਹਾਂ ਬੈਂਕਾਂ ਵਿੱਚ ਦੇਨਾ ਬੈਂਕ, ਵਿਜੇ ਬੈਂਕ, ਕਾਰਪੋਰੇਸ਼ਨ ਬੈਂਕ, ਆਂਧਰਾ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਯੂਨਾਈਟਿਡ ਬੈਂਕ ਅਤੇ ਅਲਾਹਾਬਾਦ ਬੈਂਕ ਸ਼ਾਮਲ ਹਨ। ਦੇਨਾ ਅਤੇ ਵਿਜੈ ਬੈਂਕ ਨੂੰ 1 ਅਪਰੈਲ 2019 ਤੋਂ ਬੈਂਕ ਆਫ ਬੜੌਦਾ ਨਾਲ ਮਿਲਾ ਦਿੱਤਾ ਗਿਆ ਸੀ। ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਨੂੰ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨਾਲ ਮਿਲਾ ਦਿੱਤਾ ਗਿਆ ਸੀ। ਸਿੰਡੀਕੇਟ ਬੈਂਕ, ਕੇਨਰਾ ਬੈਂਕ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਨੂੰ ਯੂਨੀਅਨ ਬੈਂਕ ਆਫ ਇੰਡੀਆ ਨਾਲ ਮਿਲਾ ਦਿੱਤਾ ਗਿਆ ਅਤੇ ਅਲਾਹਾਬਾਦ ਬੈਂਕ ਨੂੰ ਇੰਡੀਅਨ ਬੈਂਕ ਨਾਲ ਮਿਲਾ ਦਿੱਤਾ ਗਿਆ। ਇਨ੍ਹਾਂ ਰਲੇਵੇਂ ਕਾਰਨ ਵੱਖੋ ਵੱਖਰੀਆਂ ਚੈੱਕ ਬੁੱਕਸ ਤੇ ਪਾਸ ਬੁੱਕਸ 31 ਮਾਰਚ ਤੱਕ ਹੀ ਚੱਲਣਗੀਆਂ ਤੇ ਗਾਹਕਾਂ ਨੂੰ ਨਵੀਂ ਚੈੱਕ ਬੁੱਕਸ ਤੇ ਪਾਸ ਬੁੱਕਸ ’ਤੇ ਕੰਮ ਕਰਵਾਉਣਾ ਪਵੇਗਾ। ਕੈਨਰਾ ਬੈਂਕ ਨੇ ਕਿਹਾ ਹੈ ਕਿ ਸਿੰਡੀਕੇਟ ਬੈਂਕ ਖਾਤਾ ਧਾਰਕਾਂ ਦੀ ਮੌਜੂਦਾ ਚੈੱਕ-ਬੁੱਕ 30 ਜੂਨ ਤੱਕ ਜਾਇਜ਼ ਹੋਵੇਗੀ।