ਪੱਤਰ ਪ੍ਰੇਰਕ
ਲਹਿਰਾਗਾਗਾ , 29 ਨਵੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਨੇ ਨੇੜਲੇ ਪਿੰਡ ਭੁਟਾਲ ਕਲਾਂ ਵਿੱਚ ਪਿੰਡ ਇਕਾਈ ਦੀ ਚੋਣ ਕਰਨ ਮੌਕੇ ਕਿਹਾ ਕਿ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਜਦੋਂ ਤੱਕ ਅਮਲੀ ਤੌਰ ’ਤੇ ਕਾਨੂੰਨ ਵਾਪਿਸ ਨਹੀਂ ਹੁੰਦੇ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉੰਨਾ ਚਿਰ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ’ਚ ਡਟੇ ਰਹਿਣਗੇ। ਇਸ ਮੌਕੇ ਪਿੰਡ ਇਕਾਈ ਦੀ ਚੋਣ ਕਰਦਿਆਂ ਗਿਆਰਾਂ ਮੈਂਬਰ ਚੁਣੇ ਗਏ, ਜਿਸ ਵਿੱਚ ਹਰਦੀਪ ਸਿੰਘ, ਅਜੈਬ ਸਿੰਘ, ਘੁਮੰਡਾ ਸਿੰਘ, ਮੇਜਰ ਸਿੰਘ, ਜੱਸੀ ਸਿੰਘ, ਨੈਬ ਸਿੰਘ, ਜਗਸੀਰ ਸਿੰਘ, ਜੱਗੀ ਸਿੰਘ, ਬੇਅੰਤ ਸਿੰਘ, ਗੁਰਜੰਟ ਸਿੰਘ ਸ਼ਾਮਲ ਹਨ। ਇਸ ਮੌਕੇ ਬਲਾਕ ਖਜ਼ਾਨਚੀ ਲਖਵਿੰਦਰ ਸਿੰਘ, ਬਲਾਕ ਆਗੂ ਤਰਸੇਮ ਸਿੰਘ ਸ਼ੇਰਗੜ੍ਹ, ਭੂਰਾ ਸਿੰਘ ਸਲੇਮਗੜ੍ਹ ਆਦਿ ਨੇ ਕਿਹਾ ਕਿ ਕਿਸਾਨ ਆਪਣੇ ਹੱਕ ਲਏ ਬਿਨਾਂ ਦਿੱਲੀ ਤੋਂ ਵਾਪਸ ਨਹੀਂ ਆਉਣਗੇ।