ਫ਼ਰੀਦਕੋਟ: ਸਿਟੀ ਪੁਲੀਸ ਨੇ ਇੱਥੋਂ ਦੇ ਪਰਿਵਾਰ ਖਿਲਾਫ਼ ਭਗੌੜੇ ਪੁੱਤਰ ਨੂੰ ਕਥਿਤ ਤੌਰ ’ਤੇ ਪਨਾਹ ਦੇਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਤਿੰਦਰ ਸਿੰਘ ਖਿਲਾਫ਼ ਜੁਲਾਈ 2007 ਵਿੱਚ ਫ਼ਰੀਦਕੋਟ ਪੁਲੀਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਸੀ ਤੇ 15 ਮਈ 2008 ਨੂੰ ਸਤਿੰਦਰ ਸਿੰਘ ਅਦਾਲਤ ਵਿੱਚੋਂ ਭਗੌੜਾ ਹੋ ਗਿਆ ਸੀ। ਸਿਟੀ ਪੁਲੀਸ ਨੂੰ ਸੂਚਨਾ ਮਿਲੀ ਕਿ ਪਰਿਵਾਰਕ ਮੈਂਬਰ ਗੈਰਕਾਨੂੰਨੀ ਤਰੀਕੇ ਨਾਲ ਸਤਿੰਦਰ ਸਿੰਘ ਨੂੰ ਪਨਾਹ ਦੇ ਰਹੇ ਹਨ। ਪੁਲੀਸ ਨੇ ਸਤਿੰਦਰ ਸਿੰਘ ਦੇ ਪਿਤਾ ਜਸਵੰਤ ਸਿੰਘ, ਮਾਂ ਕੁਲਦੀਪ ਕੌਰ, ਭਰਾ ਕਰਨਬੀਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ