ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਵਾਰਡ ਨੰਬਰ 24 ਤੋਂ ਭਾਜਪਾ ਦੀ ਉਮੀਦਵਾਰ ਅਲਕਾ ਸੈਣੀ ਨੇ ਅੱਜ ਮਹਿਲਾਵਾਂ ਨਾਲ ਵਾਰਡ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਲਕਾ ਸੈਣੀ ਨੇ ਕਿਹਾ ਕਿ ਇਕ ਮਹਿਲਾ ਹੀ ਆਮ ਲੋਕਾਂ ਦੇ ਦੁੱਖ ਸਮਝ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੰਮੇ ਸਮੇ ਤੋਂ ਸਮਾਜ ਸੇਵੀ ਨਾਲ ਜੁੜੀ ਹੋਈ ਹੈ ਜਿਸ ਕਾਰਨ ਉਹ ਇਸ ਇਲਾਕੇ ਦੀ ਹਰੇਕ ਸਮੱਸਿਆ ਨੂੰ ਬਰੀਕੀ ਨਾਲ ਸਮਝਦੀ ਹੈ। ਅਲਕਾ ਸੈਣੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਕੌਂਸਲਰ ਬਣਨ ਮਗਰੋਂ ਲੋਕਾਂ ਦੀ ਸਮੱਸਿਆਵਾਂ ਨੂੰ ਹੋਰ ਨੇੜੇ ਤੋਂ ਸਮਝ ਕੇ ਕੌਂਸਲ ਤੋਂ ਹੱਲ ਕਰਵਾ ਸਕਦੀ ਹੈ। ਉਸਨੇ ਕਿਹਾ ਕਿ ਬਲਟਾਣਾ ਖੇਤਰ ਵਿੱਚ ਅਜਿਹੀ ਕਾਫੀ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਲਈ ਉਨ੍ਹਾਂ ਦਾ ਕੌਂਸਲ ਪਹੁੰਚਣਾ ਬਹੁਤ ਜ਼ਰੂਰੀ ਹੈ।