ਪੱਤਰ ਪ੍ਰੇਰਕ
ਸ਼ੇਰਪੁਰ, 4 ਜੂਨ
ਕਸਬਾ ਸ਼ੇਰਪੁਰ ਦੀ ਜੰਮਪਲ ਡਾ. ਰਿਸ਼ੂ ਗਰਗ ਪੁੱਤਰੀ ਕੁਲਵੰਤ ਰਾਏ ਗਰਗ ਨੇ ਆਸਟਰੇਲੀਆ ਦੇ ਸੁਪਰੀਮ ਕੋਰਟ ਆਫ਼ ਨਿਊ ਸਾਊਥ ਵੇਲਜ਼ ’ਚ ਪ੍ਰੈਕਟਿਸ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਡਾ. ਰਿਸ਼ੂ ਗਰਗ ਦੇ ਵੱਡੇ ਭਰਾ ਐਡਵੋਕੇਟ ਨਵਲ ਗਰਗ ਨੇ ਦੱਸਿਆ ਕਿ ਰਿਸ਼ੂ ਨੇ ਐੱਲਐੱਲਐੱਮ ਦੀ ਪੜ੍ਹਾਈ ਦੌਰਾਨ ਗੋਲਡ ਮੈਡਲ ਪ੍ਰਾਪਤ ਕੀਤਾ ਸੀ, ਜਿਸ ਮਗਰੋਂ ਪੀਐੱਚਡੀ ਕਰਕੇ ਉਸ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਿੱਚ ਲਾਅ ਅਫ਼ਸਰ ਵਜੋਂ ਸੇਵਾ ਨਿਭਾਈ ਤੇ 2018 ਵਿੱਚ ਉਹ ਆਸਟਰੇਲੀਆ ਚਲੀ ਗਈ, ਜਿੱਥੇ ਅਗਲੇਰੀ ਪੜ੍ਹਾਈ ਕਰਨ ਮਗਰੋਂ ਉਸ ਨੇ ਇਹ ਮੁਕਾਮ ਹਾਸਲ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅੰਕਿਤ ਬਾਂਸਲ ਨੇ ਪਰਿਵਾਰ ਨੂੰ ਵਧਾਈ ਦਿੱਤੀ।