ਆਤਿਸ਼ ਗੁਪਤਾ
ਚੰਡੀਗੜ੍ਹ, 17 ਜੁਲਾਈ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਚੰਡੀਗੜ੍ਹ ਦੇ ਸੈਕਟਰ-48 ਦੀ ਮੋਟਰ ਮਾਰਕੀਟ ’ਚ ਸਮਾਗਮ ਵਿੱਚ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਸੰਜੇ ਟੰਡਨ ਅਤੇ ਮੇਅਰ ਰਵੀਕਾਂਤ ਸ਼ਰਮਾ ਦਾ ਵਿਰੋਧ ਕੀਤਾ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾਏ। ਕਿਸਾਨਾਂ ਦੇ ਵਿਰੋਧ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਆਗੂਆਂ ਤੋਂ ਦੂਰ ਰੱਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਆਗੂਆਂ ਨੂੰ ਰੋਕਣ ਲਈ ਗੱਡੀਆਂ ’ਤੇ ਕਥਿਤ ਤੌਰ ’ਤੇ ਪੱਥਰ ਵੀ ਮਾਰਿਆ ਗਿਆ ਹੈ ਪਰ ਉਹ ਕਿਸੇ ਦੇ ਨਹੀਂ ਲੱਗਿਆ। ਪੁਲੀਸ ਨੇ ਸਹੀ ਸਲਾਮਤ ਭਾਜਪਾ ਆਗੂਆਂ ਨੂੰ ਸਮਾਗਮ ਵਾਲੀ ਥਾਂ ਤੋਂ ਭੇਜ ਦਿੱਤਾ ਗਿਆ।