ਵਾਸ਼ਿੰਗਟਨ, 11 ਫਰਵਰੀ
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਫੌਜੀ ਅਤੇ ਸੁਰੱਖਿਆ ਸਬੰਧ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹਨ ਅਤੇ ਭਾਰਤ-ਅਮਰੀਕਾ ਦਾ ਰੱਖਿਆ ਵਪਾਰ ਹੁਣ 21 ਅਰਬ ਡਾਲਰ ਦਾ ਹੈ। ਸ੍ਰੀ ਸੰਧੂ ਨੇ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਨੂੰ ‘ਪ੍ਰਮੁੱਖ ਰੱਖਿਆ ਭਾਈਵਾਲ’ ਅਤੇ ਰਣਨੀਤਿਕ ਵਪਾਰ ਅਥਾਰਟੀ-1 ਦਾ ਦਰਜਾ ਦੇਣ ਅਤੇ ਵਾਸ਼ਿੰਗਟਨ ਨਾਲ ਚਾਰ ਬੁਨਿਆਦੀ ਸਮਝੌਤਿਆਂ ’ਤੇ ਦਸਤਖਤ ਕਰਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਸਹਿਯੋਗ ਹੋਰ ਵਧੇਗਾ।