ਇਸਲਾਮਾਬਾਦ/ਲਾਹੌਰ, 14 ਅਪਰੈਲ
ਪਾਕਿਸਤਾਨ ਨੇ ਇੱਕ ਕੱਟੜਪੰਥੀ ਇਸਲਾਮਿਕ ਜਥੇਬੰਦੀ ’ਤੇ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਜਥੇਬੰਦੀ ਦੇ ਸਮਰਥਕਾਂ ਵੱਲੋਂ ਲਗਾਤਾਰ ਤੀਜੇ ਦਿਨ ਪੁਲੀਸ ਮੁਲਾਜ਼ਮਾਂ ਨਾਲ ਕੀਤੀ ਗਈ ਮੁੱਠਭੇੜ ਕਾਰਨ ਸੱਤ ਜਣੇ ਮਾਰੇ ਗਏ ਜਦਕਿ 300 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਦੱਸਿਆ ਕਿ ‘ਤਹਿਰੀਕ-ਏ-ਲਾਬੈਕ ਪਾਕਿਸਤਾਨ’ (ਟੀਐੱਲਪੀ) ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਅਤਿਵਾਦ ਰੋਕੂ ਕਾਨੂੰਨ-1997 ਦੀ ਨਿਯਮ 11-ਬੀ ਤਹਿਤ ਲਾਈ ਗਈ ਹੈ। -ਪੀਟੀਆਈ