ਪਟਿਆਲਾ: ਪੰਜਾਬੀ ’ਵਰਸਿਟੀ ਦਾ ਯੂਨੀਵਰਸਿਟੀ ਵਿਗਿਆਨਕ ਉਪਕਰਨ ਕੇਂਦਰ (ਯੂਸਿਕ ਵਿਭਾਗ) ਇੱਕ ਅਹਿਮ ਵਿਭਾਗ ਹੈ, ਜਿਸ ਨੂੰ ਅਜੋਕੇ ਸਮੇਂ ਦੀ ਲੋੜਾਂ ਅਨੁਸਾਰ ਅੱਪਗ੍ਰੇਡ ਕਰ ਕੇ ਅਤਿ ਅਧੁਨਿਕ ਸੁਵਿਧਾਵਾਂ ਨਾਲ ਜਲਦ ਹੀ ਲੈਸ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋ ਯੂਸਿਕ ਵਿਭਾਗ ਦੀਆਂ ਵਰਕਸ਼ਾਪਾਂ ਦਾ ਦੌਰਾ ਕਰਨ ਮੌਕੇ ਕੀਤਾ। ਡਾ. ਖੋਖਰ ਨੇ ਦੱਸਿਆ ਕਿ ਯੂਸਿਕ ਵਿਭਾਗ ਦਾ ਮੁੱਖ ਉਦੇਸ਼ ਵਿਗਿਆਨਕ ਉਪਕਰਣਾਂ ਦੀ ਮੁਰੰਮਤ ਤੇ ਰੱਖ ਰਖਾਅ ਦੀ ਸੁਵਿਧਾ ਯੂਨੀਵਰਸਿਟੀ ਕੈਪਸ ਦੇ ਅੰਦਰ ਹੀ ਪ੍ਰਦਾਨ ਕਰਨਾ ਹੈ। -ਖੇਤਰੀ ਪ੍ਰਤੀਨਿਧ