ਮੁੰਬਈ: ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਆਉਣ ਵਾਲੀ ਫ਼ਿਲਮ ‘ਹੀਰੋਪੰਤੀ 2’ ਵਿੱਚ ਕੰਮ ਕਰਨ ਦੀ ਪੇਸ਼ਕਸ਼ ਉਦੋਂ ਹੋਈ ਸੀ, ਜਦੋਂ ਉਹ ਲੰਡਨ ਵਿੱਚ ਕਿਸੇ ਹੋਰ ਫ਼ਿਲਮ ਦੀ ਸ਼ੂੁਟਿੰਗ ਕਰ ਰਿਹਾ ਸੀ। ਉਸ ਨੇ ਇਹ ਵੀ ਦੱਸਿਆ ਕਿ ਫ਼ਿਲਮ ਵਿੱਚ ਉਸ ਦਾ ਕਿਰਦਾਰ ‘ਲੈਲਾ’, ਮਸਾਲਾ ਫ਼ਿਲਮਾਂ ਵਾਲੇ ਅਜਿਹੇ ਕਿਸੇ ਵੀ ਕਿਰਦਾਰ ਦੇ ਮੁਕਾਬਲੇ ਜ਼ਿਆਦਾ ਵਧੀਆ ਹੈ। ਫ਼ਿਲਮ ਦਾ ਹਿੱਸਾ ਬਣਨ ਬਾਰੇ ਯਾਦ ਸਾਂਝੀ ਕਰਦਿਆਂ ਨਵਾਜ਼ੂਦੀਨ ਨੇ ਕਿਹਾ, ‘‘ਮੈਂ ਉਸ ਸਮੇਂ ਲੰਡਨ ਵਿੱਚ ਕਿਸੇ ਹੋਰ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਜਦੋਂ ਮੈਨੂੰ ਅਹਿਮਦ ਅਤੇ ਰਜਤ ਵੱਲੋਂ ਇਸ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ। ਜਦੋਂ ਉਨ੍ਹਾਂ ਨੇ ਮੈਨੂੰ ਕਿਰਦਾਰ ਬਾਰੇ ਦੱਸਿਆ, ਉਦੋਂ ਅਸੀਂ ਕਿਤੇ ਜਾ ਰਹੇ ਸੀ। ਉਪਰੰਤ ਹੋਟਲ ਵਿੱਚ ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।’’ ਉਸ ਨੇ ਕਿਹਾ, ‘‘ਮੈਨੂੰ ‘ਲੈਲਾ’ ਦੇ ਕਿਰਦਾਰ ਬਾਰੇ ਦੱਸਣ ਸਮੇਂ ਅਹਿਮਦ ਤੇ ਰਜਤ ਬਹੁਤ ਜੋਸ਼ ਤੇ ਉਤਸ਼ਾਹ ਵਿੱਚ ਨਜ਼ਰ ਆ ਰਹੇ ਸਨ! ਅਸਲ ਵਿਚ ਉਹ ਇਸ ਕਿਰਦਾਰ ਨੂੰ ਜੀਅ ਰਹੇ ਸਨ ਅਤੇ ਉਹ ਚਾਹੁੰਦੇ ਸਨ ਕਿ ਮੈਂ ਇਸ ਨੂੰ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਨਿਭਾਵਾਂ।’’ ਦੱਸਣਯੋਗ ਹੈ ਕਿ ਫ਼ਿਲਮ ‘ਹੀਰੋਪੰਤੀ 2’ ਦਾ ਨਿਰਦੇਸ਼ਨ ਅਹਿਮਦ ਖ਼ਾਨ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਹਨ। ਫ਼ਿਲਮ ਵਿੱਚ ਟਾਈਗਰ ਸ਼ਰਾਫ ਅਤੇ ਤਾਰਾ ਸੁਤਾਰੀਆ ਵੀ ਅਹਿਮ ਭੂਮਿਕਾਵਾਂ ਵਿੱਚ ਹਨ। -ਆਈਏਐੱਨਐੱਸ