ਮੁਜ਼ੱਫਰਪੁਰ, 27 ਦਸੰਬਰ
ਬਿਹਾਰ ਦੇ ਮੁਜ਼ੱਫਰਪੁਰ ਵਿੱਚ ਬੀਤੇ ਦਿਨੀਂ ਹੋਏ ਬਾਇਲਰ ਧਮਾਕੇ ਦੇ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਦਰਜ ਕਰ ਲਿਆ ਹੈ। ਇਸ ਧਮਾਕੇ ਵਿੱਚ ਸੱਤ ਜਣਿਆਂ ਦੀ ਜਾਨ ਜਾਂਦੀ ਰਹੀ ਸੀ। ਇੱਕ ਪੁਲੀਸ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਜਾਂਚ ਦੀ ਅਗਵਾਈ ਕਰ ਰਹੇ ਮੁਜ਼ੱਫਰਪੁਰ ਦੇ ਡੀਐੱਸਪੀ ਰਾਮ ਨਰੇਸ਼ ਪਾਸਵਾਨ ਨੇ ਕਿਹਾ ਕਿ ਐੱਫਆਈਆਰ ਵਿੱਚ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਵਿੱਚ ਧਮਾਕੇ ਵਿੱਚ ਤਬਾਹ ਹੋਈ ਨੂਡਲਜ਼ ਫੈਕਟਰੀ ਦੇ ਮਾਲਕ ਵਿਕਾਸ ਮੋਦੀ, ਉਸ ਦੀ ਪਤਨੀ ਸ਼ਵੇਤਾ, ਮੈਨੇਜਰ ਉਦੈ ਸ਼ੰਕਰ ਅਤੇ ਬਾਇਲਰ ਦਾ ਕੰਮਕਾਜ ਦੇਖ ਰਹੇ ਕਰਮਚਾਰੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਗ਼ੈਰ-ਇਰਾਦਤਨ ਕਤਲ ਸਣੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ