ਜੈਤੋ (ਸ਼ਗਨ ਕਟਾਰੀਆ): ਪਿੰਡ ਬਰਗਾੜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਪਹੁੰਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ (ਬੰਟੀ ਰੋਮਾਣਾ) ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੋਟਕਪੂਰਾ ਗੋਲ਼ੀ ਕਾਂਡ ਸਬੰਧੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ‘ਸਿੱਟ’ ਦੀ ਰਿਪੋਰਟ ਨੂੰ ਖਾਰਜ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਬੰਟੀ ਰੋਮਾਣਾ ਦੀ ਇਸ ਫੇਰੀ ਪਿੱਛੋਂ ਚੁੰਝ ਚਰਚਾ ਛਿੜ ਗਈ ਹੈ ਕਿਉਂ ਕਿ ਬਰਗਾੜੀ ਦੇ ਗੁਆਂਢ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ‘ਸਿੱਟ’ ਦਾ ਪੱਖ ਪੂਰਿਆ ਸੀ। ਨਵਜੋਤ ਸਿੱਧੂ ਸਵੇਰੇ ਕਰੀਬ 7 ਵਜੇ ਨਤਮਸਤਕ ਹੋਣ ਪਹੁੰਚੇ ਜਦੋਂ ਕਿ ਬੰਟੀ ਰੋਮਾਣਾ ਕਰੀਬ 12 ਵਜੇ ਆਏ ਸਨ।