ਸ੍ਰੀਨਗਰ, 5 ਸਤੰਬਰ
ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਸ੍ਰੀਨਗਰ ਵਿੱਚ ਸੁਰੱਖਿਆ ਦਸਤਿਆਂ ਨੇ ਅੱਜ ਧਮਾਕੇ ਲਈ ਵਰਤੀ ਜਾਂਦੀ ਡਿਵਾਈਸ (ਆਈਈਡੀ) ਖੋਜ ਕੇ ਉਸ ਨੂੰ ਠੁੱਸ ਕੀਤਾ। ਪੁਲੀਸ ਨੇ ਦੱਸਿਆ ਕਿ ਸ੍ਰੀਨਗਰ ਦੇ ਬਾਹਰਵਾਰ ਪੈਂਦੇ ਬੇਮੀਨਾ ਇਲਾਕੇ ਦੀ ਹਮਦਾਨੀਆ ਕਾਲੋਨੀ ਵਿੱਚ ਸੜਕ ਕੰਢੇ ਐਤਵਾਰ ਸਵੇਰੇ ਸੁਰੱਖਿਆ ਦਸਤਿਆਂ ਨੇ ਬੰਬ ਦਾ ਪਤਾ ਲਾਇਆ। ਤੁਰੰਤ ਇਲਾਕੇ ਨੂੰ ਘੇਰਾ ਪਾ ਕੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਸਫ਼ਲਤਾਪੂਰਵਕ ਬੰਬ ਨੂੰ ਠੁੱਸ ਕੀਤਾ। ਜ਼ਿਕਰਯੋਗ ਹੈ ਕਿ ਅਤਿਵਾਦੀਆਂ ਵੱਲੋਂ ਆਈਈਡੀਜ਼, ਹਾਈਵੇਅਜ਼ ਨੇੜੇ ਜਾਂ ਫੇਰ ਸੁਰੱਖਿਆ ਦਸਤਿਆਂ ਦੇ ਵਾਹਨਾਂ ਤੇ ਵਾਈਆਈਪੀਜ਼ ਨੂੰ ਨਿਸ਼ਾਨਾ ਬਣਾਉਣ ਲਈ ਲਾਈਆਂ ਜਾਂਦੀਆਂ ਹਨ। -ਆਈਏਐੱਨਐੱਸ